ਹਿਜ਼ਕੀਏਲ 43

ਤੁਸੀਂ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਚਾਰਾਂ ਸਿੰਗਾਂ ਉੱਤੇ ਅਤੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਕਿਨਾਰਿਆਂ ਦੇ ਚਾਰੇ ਪਾਸੇ ਲਗਾਓ ਅਤੇ ਇਸ ਤਰ੍ਹਾਂ ਜਗਵੇਦੀ ਨੂੰ ਸ਼ੁੱਧ ਕਰੋ ਅਤੇ ਉਸ ਦੇ ਲਈ ਪ੍ਰਾਸਚਿਤ ਕਰੋ।

Ezekiel 43:20 (UKJV) And you shall take of the blood thereof, and put it on the four horns of it, and on the four corners of the settle, and upon the border round about: thus shall you cleanse and purge it.

18ਤਦ ਉਸ ਨੇ ਮੈਨੂੰ ਆਖਿਆ, “ਹੇ ਆਦਮੀ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਗਵੇਦੀ ਦੇ ਬਣਨ ਵੇਲੇ ਹੋਮ ਦੀਆਂ ਭੇਟਾਂ ਚੜ੍ਹਾਉਣ ਅਤੇ ਲਹੂ ਦੇ ਛਿੜਕਾਅ ਕਰਨ ਲਈ ਇਹ ਨਿਯਮ ਹੋਣਗੇ:

19ਤੂੰ ਸਾਦੋਕ ਦੇ ਘਰਾਣੇ ਦੇ ਲੇਵੀ ਜਾਜਕਾਂ ਨੂੰ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਓ, ਜੋ ਮੇਰੇ ਅੱਗੇ ਸੇਵਾ ਕਰਨ ਲਈ ਆਉਂਦੇ ਹਨ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

20ਤੁਸੀਂ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਚਾਰਾਂ ਸਿੰਗਾਂ ਉੱਤੇ ਅਤੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਕਿਨਾਰਿਆਂ ਦੇ ਚਾਰੇ ਪਾਸੇ ਲਗਾਓ ਅਤੇ ਇਸ ਤਰ੍ਹਾਂ ਜਗਵੇਦੀ ਨੂੰ ਸ਼ੁੱਧ ਕਰੋ ਅਤੇ ਉਸ ਦੇ ਲਈ ਪ੍ਰਾਸਚਿਤ ਕਰੋ।

21ਤੁਹਾਨੂੰ ਬਲਦ ਨੂੰ ਪਾਪ ਦੀ ਭੇਟ ਲਈ ਲੈ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਮੰਦਰ ਦੇ ਬਾਹਰ ਮੰਦਰ ਦੇ ਨਿਰਧਾਰਤ ਹਿੱਸੇ ਵਿੱਚ ਸਾੜ ਦੇਣਾ ਚਾਹੀਦਾ ਹੈ।

22“ਦੂਜੇ ਦਿਨ ਤੁਹਾਨੂੰ ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਬੱਕਰਾ ਚੜ੍ਹਾਉਣਾ ਚਾਹੀਦਾ ਹੈ ਅਤੇ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਬਲਦ ਨਾਲ ਸ਼ੁੱਧ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.