20ਤੁਸੀਂ ਉਸ ਦੇ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਚਾਰਾਂ ਸਿੰਗਾਂ ਉੱਤੇ ਅਤੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਕਿਨਾਰਿਆਂ ਦੇ ਚਾਰੇ ਪਾਸੇ ਲਗਾਓ ਅਤੇ ਇਸ ਤਰ੍ਹਾਂ ਜਗਵੇਦੀ ਨੂੰ ਸ਼ੁੱਧ ਕਰੋ ਅਤੇ ਉਸ ਦੇ ਲਈ ਪ੍ਰਾਸਚਿਤ ਕਰੋ।
21ਤੁਹਾਨੂੰ ਬਲਦ ਨੂੰ ਪਾਪ ਦੀ ਭੇਟ ਲਈ ਲੈ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਮੰਦਰ ਦੇ ਬਾਹਰ ਮੰਦਰ ਦੇ ਨਿਰਧਾਰਤ ਹਿੱਸੇ ਵਿੱਚ ਸਾੜ ਦੇਣਾ ਚਾਹੀਦਾ ਹੈ।
22“ਦੂਜੇ ਦਿਨ ਤੁਹਾਨੂੰ ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਬੱਕਰਾ ਚੜ੍ਹਾਉਣਾ ਚਾਹੀਦਾ ਹੈ ਅਤੇ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਬਲਦ ਨਾਲ ਸ਼ੁੱਧ ਕੀਤਾ ਗਿਆ ਸੀ।
23ਜਦੋਂ ਤੁਸੀਂ ਇਸ ਨੂੰ ਸ਼ੁੱਧ ਕਰ ਲਓ, ਤੁਹਾਨੂੰ ਇੱਜੜ ਵਿੱਚੋਂ ਇੱਕ ਬਲਦ ਅਤੇ ਇੱਕ ਭੇਡੂ, ਦੋਵੇਂ ਬਿਨਾਂ ਕਿਸੇ ਨੁਕਸ ਦੇ ਚੜ੍ਹਾਉਣੇ ਚਾਹੀਦੇ ਹਨ।
24ਤੁਸੀਂ ਉਹਨਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਉਣਾ ਹੈ, ਅਤੇ ਜਾਜਕਾਂ ਨੂੰ ਉਹਨਾਂ ਤੇ ਲੂਣ ਛਿੜਕਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਹੈ।