ਹਿਜ਼ਕੀਏਲ 43

ਤੁਸੀਂ ਉਹਨਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਉਣਾ ਹੈ, ਅਤੇ ਜਾਜਕਾਂ ਨੂੰ ਉਹਨਾਂ ਤੇ ਲੂਣ ਛਿੜਕਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਹੈ।

Ezekiel 43:24 (UKJV) And you shall offer them before the LORD, and the priests shall cast salt upon them, and they shall offer them up for a burnt offering unto the LORD.

22“ਦੂਜੇ ਦਿਨ ਤੁਹਾਨੂੰ ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਬੱਕਰਾ ਚੜ੍ਹਾਉਣਾ ਚਾਹੀਦਾ ਹੈ ਅਤੇ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਬਲਦ ਨਾਲ ਸ਼ੁੱਧ ਕੀਤਾ ਗਿਆ ਸੀ।

23ਜਦੋਂ ਤੁਸੀਂ ਇਸ ਨੂੰ ਸ਼ੁੱਧ ਕਰ ਲਓ, ਤੁਹਾਨੂੰ ਇੱਜੜ ਵਿੱਚੋਂ ਇੱਕ ਬਲਦ ਅਤੇ ਇੱਕ ਭੇਡੂ, ਦੋਵੇਂ ਬਿਨਾਂ ਕਿਸੇ ਨੁਕਸ ਦੇ ਚੜ੍ਹਾਉਣੇ ਚਾਹੀਦੇ ਹਨ।

24ਤੁਸੀਂ ਉਹਨਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਉਣਾ ਹੈ, ਅਤੇ ਜਾਜਕਾਂ ਨੂੰ ਉਹਨਾਂ ਤੇ ਲੂਣ ਛਿੜਕਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਹੈ।

25“ਸੱਤ ਦਿਨਾਂ ਤੱਕ ਤੁਹਾਨੂੰ ਪਾਪ ਦੀ ਭੇਟ ਲਈ ਰੋਜ਼ਾਨਾ ਇੱਕ ਬੱਕਰਾ ਦੇਣਾ ਚਾਹੀਦਾ ਹੈ। ਤੁਹਾਨੂੰ ਇੱਜੜ ਵਿੱਚੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਦੇਣਾ ਚਾਹੀਦਾ ਹੈ, ਦੋਵੇਂ ਬਿਨਾਂ ਕਿਸੇ ਨੁਕਸ ਦੇ।

26ਸੱਤ ਦਿਨਾਂ ਤੱਕ ਉਹ ਜਗਵੇਦੀ ਲਈ ਪ੍ਰਾਸਚਿਤ ਕਰਨ ਅਤੇ ਇਸਨੂੰ ਸ਼ੁੱਧ ਕਰਨ। ਇਸ ਤਰ੍ਹਾਂ ਉਹ ਇਸਨੂੰ ਸਮਰਪਿਤ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.