12ਸ਼ੈਕੇਲ ਵੀਹ ਗੇਰਾਹ ਦਾ ਬਣਿਆ ਹੋਇਆ ਹੈ। ਵੀਹ ਸ਼ੈਕੇਲ ਅਤੇ ਪੱਚੀ ਸ਼ੈਕੇਲ ਅਤੇ ਪੰਦਰਾਂ ਸ਼ੈਕੇਲ ਬਰਾਬਰ ਇੱਕ ਮੀਨਾ ਹੋਵੇਗਾ।
13“ ‘ਇਹ ਖਾਸ ਤੋਹਫ਼ਾ ਹੈ ਜੋ ਤੁਸੀਂ ਭੇਟ ਕਰਨਾ ਹੈ: ਕਣਕ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ ਅਤੇ ਜੌਂ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ।
14ਜ਼ੈਤੂਨ ਦੇ ਤੇਲ ਦਾ ਇੱਕ ਨਿਸ਼ਚਿਤ ਹਿੱਸਾ, ਬੱਤ ਦੁਆਰਾ ਮਾਪਿਆ ਜਾਂਦਾ ਹੈ, ਜੋ ਪ੍ਰਤੀ ਕੋਰ ਇੱਕ ਬੱਤ ਦਾ ਦਸਵਾਂ ਹਿੱਸਾ ਹੁੰਦਾ ਹੈ (ਇੱਕ ਕੋਰ ਵਿੱਚ ਦਸ ਬੱਤ ਜਾਂ ਇੱਕ ਹੋਮਰ ਹੁੰਦਾ ਹੈ, ਕਿਉਂਕਿ ਦਸ ਬੱਤ ਇੱਕ ਹੋਮਰ ਦੇ ਬਰਾਬਰ ਹੁੰਦੇ ਹਨ)।
15ਇਸਰਾਏਲ ਵਿੱਚ ਇੱਕ ਚੰਗੀ ਤਰ੍ਹਾਂ ਪਾਣੀ ਦਿੱਤੀ ਗਈ ਚਰਾਗਾਹ ਵਿੱਚੋਂ ਦੋ ਸੌ ਭੇਡਾਂ ਦੇ ਹਰ ਇੱਜੜ ਵਿੱਚੋਂ ਇੱਕ ਭੇਡ ਲਈ ਜਾਵੇ। ਇਨ੍ਹਾਂ ਨੂੰ ਅਨਾਜ਼ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਵਰਤਿਆ ਜਾਣਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
16ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਖਾਸ ਭੇਟ ਇਸਰਾਏਲ ਦੇ ਰਾਜਕੁਮਾਰ ਨੂੰ ਦੇਣ ਦੀ ਲੋੜ ਹੋਵੇਗੀ।