ਹਿਜ਼ਕੀਏਲ 45

ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਸੱਤ ਨਿਰਦੋਸ਼ ਬਲਦ ਅਤੇ ਸੱਤ ਨਿਰਦੋਸ਼ ਭੇਡੂ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਉਣਾ ਚਾਹੀਦਾ ਹੈ।

Ezekiel 45:23 (UKJV) And seven days of the feast he shall prepare a burnt offering to the LORD, seven bullocks and seven rams without blemish daily the seven days; and a kid of the goats daily for a sin offering.

21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।

22ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ।

23ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਸੱਤ ਨਿਰਦੋਸ਼ ਬਲਦ ਅਤੇ ਸੱਤ ਨਿਰਦੋਸ਼ ਭੇਡੂ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਉਣਾ ਚਾਹੀਦਾ ਹੈ।

24ਉਹ ਹਰੇਕ ਬਲਦ ਦੇ ਨਾਲ ਅਨਾਜ਼ ਦੀ ਭੇਟ ਇੱਕ ਏਫਾਹ ਅਤੇ ਹਰੇਕ ਭੇਡੂ ਦੇ ਲਈ ਇੱਕ ਏਫਾਹ ਅਤੇ ਹਰ ਏਫਾਹ ਲਈ ਇੱਕ ਜ਼ੈਤੂਨ ਦਾ ਤੇਲ ਦੇਣਾ ਚਾਹੀਦਾ ਹੈ।

25“ ‘ਉਸ ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ, ਜੋ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਹੁੰਦਾ ਹੈ, ਉਸ ਨੂੰ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤੇਲ ਲਈ ਇੱਕੋ ਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.