ਹਿਜ਼ਕੀਏਲ 45

ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ।

Ezekiel 45:22 (UKJV) And upon that day shall the prince prepare for himself and for all the people of the land a bullock for a sin offering.

20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।

21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।

22ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ।

23ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਸੱਤ ਨਿਰਦੋਸ਼ ਬਲਦ ਅਤੇ ਸੱਤ ਨਿਰਦੋਸ਼ ਭੇਡੂ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਉਣਾ ਚਾਹੀਦਾ ਹੈ।

24ਉਹ ਹਰੇਕ ਬਲਦ ਦੇ ਨਾਲ ਅਨਾਜ਼ ਦੀ ਭੇਟ ਇੱਕ ਏਫਾਹ ਅਤੇ ਹਰੇਕ ਭੇਡੂ ਦੇ ਲਈ ਇੱਕ ਏਫਾਹ ਅਤੇ ਹਰ ਏਫਾਹ ਲਈ ਇੱਕ ਜ਼ੈਤੂਨ ਦਾ ਤੇਲ ਦੇਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.