ਹਿਜ਼ਕੀਏਲ 45

“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।

Ezekiel 45:21 (UKJV) In the first month, in the fourteenth day of the month, all of you shall have the passover, a feast of seven days; unleavened bread shall be eaten.

19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।

20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।

21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।

22ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ।

23ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਸੱਤ ਨਿਰਦੋਸ਼ ਬਲਦ ਅਤੇ ਸੱਤ ਨਿਰਦੋਸ਼ ਭੇਡੂ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਉਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.