ਹਿਜ਼ਕੀਏਲ 45

ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।

Ezekiel 45:19 (UKJV) And the priest shall take of the blood of the sin offering, and put it upon the posts of the house, and upon the four corners of the settle of the altar, and upon the posts of the gate of the inner court.

17ਇਹ ਰਾਜਕੁਮਾਰ ਦਾ ਫਰਜ਼ ਹੋਵੇਗਾ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤਿਉਹਾਰਾਂ ਤੇ ਪੀਣ ਦੀਆਂ ਭੇਟਾਂ, ਨਵੇਂ ਚੰਦਰਮਾ ਅਤੇ ਸਬਤ ਦੇ ਦਿਨ ਇਸਰਾਏਲ ਦੇ ਸਾਰੇ ਨਿਯਤ ਤਿਉਹਾਰਾਂ ਤੇ ਪ੍ਰਦਾਨ ਕਰੇ। ਉਹ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਲਈ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਪ੍ਰਦਾਨ ਕਰੇਗਾ।

18“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਪਹਿਲੇ ਮਹੀਨੇ ਦੇ ਪਹਿਲੇ ਦਿਨ, ਤੁਸੀਂ ਇੱਕ ਬਲਦ ਨੂੰ ਬਿਨਾਂ ਕਿਸੇ ਨੁਕਸ ਤੋਂ ਲੈ ਕੇ ਪਵਿੱਤਰ ਸਥਾਨ ਨੂੰ ਸ਼ੁੱਧ ਕਰਨਾ ਹੈ।

19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।

20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।

21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.