ਹਿਜ਼ਕੀਏਲ 45

ਇਹ ਰਾਜਕੁਮਾਰ ਦਾ ਫਰਜ਼ ਹੋਵੇਗਾ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤਿਉਹਾਰਾਂ ਤੇ ਪੀਣ ਦੀਆਂ ਭੇਟਾਂ, ਨਵੇਂ ਚੰਦਰਮਾ ਅਤੇ ਸਬਤ ਦੇ ਦਿਨ ਇਸਰਾਏਲ ਦੇ ਸਾਰੇ ਨਿਯਤ ਤਿਉਹਾਰਾਂ ਤੇ ਪ੍ਰਦਾਨ ਕਰੇ। ਉਹ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਲਈ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਪ੍ਰਦਾਨ ਕਰੇਗਾ।

Ezekiel 45:17 (UKJV) And it shall be the prince's part to give burnt offerings, and food offerings, and drink offerings, in the feasts, and in the new moons, and in the sabbaths, in all solemnities of the house of Israel: he shall prepare the sin offering, and the food offering, and the burnt offering, and the peace offerings, to make reconciliation for the house of Israel.

15ਇਸਰਾਏਲ ਵਿੱਚ ਇੱਕ ਚੰਗੀ ਤਰ੍ਹਾਂ ਪਾਣੀ ਦਿੱਤੀ ਗਈ ਚਰਾਗਾਹ ਵਿੱਚੋਂ ਦੋ ਸੌ ਭੇਡਾਂ ਦੇ ਹਰ ਇੱਜੜ ਵਿੱਚੋਂ ਇੱਕ ਭੇਡ ਲਈ ਜਾਵੇ। ਇਨ੍ਹਾਂ ਨੂੰ ਅਨਾਜ਼ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਵਰਤਿਆ ਜਾਣਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

16ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਖਾਸ ਭੇਟ ਇਸਰਾਏਲ ਦੇ ਰਾਜਕੁਮਾਰ ਨੂੰ ਦੇਣ ਦੀ ਲੋੜ ਹੋਵੇਗੀ।

17ਇਹ ਰਾਜਕੁਮਾਰ ਦਾ ਫਰਜ਼ ਹੋਵੇਗਾ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤਿਉਹਾਰਾਂ ਤੇ ਪੀਣ ਦੀਆਂ ਭੇਟਾਂ, ਨਵੇਂ ਚੰਦਰਮਾ ਅਤੇ ਸਬਤ ਦੇ ਦਿਨ ਇਸਰਾਏਲ ਦੇ ਸਾਰੇ ਨਿਯਤ ਤਿਉਹਾਰਾਂ ਤੇ ਪ੍ਰਦਾਨ ਕਰੇ। ਉਹ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਲਈ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਪ੍ਰਦਾਨ ਕਰੇਗਾ।

18“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਪਹਿਲੇ ਮਹੀਨੇ ਦੇ ਪਹਿਲੇ ਦਿਨ, ਤੁਸੀਂ ਇੱਕ ਬਲਦ ਨੂੰ ਬਿਨਾਂ ਕਿਸੇ ਨੁਕਸ ਤੋਂ ਲੈ ਕੇ ਪਵਿੱਤਰ ਸਥਾਨ ਨੂੰ ਸ਼ੁੱਧ ਕਰਨਾ ਹੈ।

19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.