16ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਖਾਸ ਭੇਟ ਇਸਰਾਏਲ ਦੇ ਰਾਜਕੁਮਾਰ ਨੂੰ ਦੇਣ ਦੀ ਲੋੜ ਹੋਵੇਗੀ।
17ਇਹ ਰਾਜਕੁਮਾਰ ਦਾ ਫਰਜ਼ ਹੋਵੇਗਾ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤਿਉਹਾਰਾਂ ਤੇ ਪੀਣ ਦੀਆਂ ਭੇਟਾਂ, ਨਵੇਂ ਚੰਦਰਮਾ ਅਤੇ ਸਬਤ ਦੇ ਦਿਨ ਇਸਰਾਏਲ ਦੇ ਸਾਰੇ ਨਿਯਤ ਤਿਉਹਾਰਾਂ ਤੇ ਪ੍ਰਦਾਨ ਕਰੇ। ਉਹ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਲਈ ਪਾਪ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਪ੍ਰਦਾਨ ਕਰੇਗਾ।
18“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਪਹਿਲੇ ਮਹੀਨੇ ਦੇ ਪਹਿਲੇ ਦਿਨ, ਤੁਸੀਂ ਇੱਕ ਬਲਦ ਨੂੰ ਬਿਨਾਂ ਕਿਸੇ ਨੁਕਸ ਤੋਂ ਲੈ ਕੇ ਪਵਿੱਤਰ ਸਥਾਨ ਨੂੰ ਸ਼ੁੱਧ ਕਰਨਾ ਹੈ।
19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ।
20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।