ਹਿਜ਼ਕੀਏਲ 45

ਇਸ ਪਵਿੱਤਰ ਧਰਤੀ ਵਿੱਚ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੇ ਅਤੇ ਲਗਭਗ ਪੰਜ ਕਿਲੋਮੀਟਰ ਚੌੜੇ ਖੇਤਰ ਨੂੰ ਮਾਪੋ। ਉੱਥੇ ਇੱਕ ਪਵਿੱਤਰ ਸਥਾਨ ਯਾਨੀ ਉਸ ਵਿੱਚ ਸਭ ਤੋਂ ਪਵਿੱਤਰ ਸਥਾਨ ਹੋਵੇਗਾ।

Ezekiel 45:3 (UKJV) And of this measure shall you measure the length of five and twenty thousand, and the breadth of ten thousand: and in it shall be the sanctuary and the most holy place.

1“ ‘ਜਦੋਂ ਤੁਸੀਂ ਜ਼ਮੀਨ ਨੂੰ ਵਿਰਾਸਤ ਵਜੋਂ ਵੰਡਦੇ ਹੋ, ਤੁਹਾਨੂੰ ਜ਼ਮੀਨ ਦਾ ਇੱਕ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਨਾ ਚਾਹੀਦਾ ਹੈ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਗਿਆਰਾਂ ਕਿਲੋਮੀਟਰ ਚੌੜਾ; ਇਹ ਸਾਰਾ ਇਲਾਕਾ ਪਵਿੱਤਰ ਹੋਵੇਗਾ।

2ਇਸ ਜ਼ਮੀਨ ਵਿੱਚ ਪਵਿੱਤਰ ਅਸਥਾਨ ਲਈ ਲਗਭਗ ਦੋ ਸੌ ਬਹੱਤਰ ਮੀਟਰ ਦਾ ਵਰਗ ਖੇਤਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਆਲੇ-ਦੁਆਲੇ ਵੀਹ-ਛੱਬੀ ਮੀਟਰ ਖੁੱਲ੍ਹੀ ਜ਼ਮੀਨ ਹੋਣੀ ਚਾਹੀਦੀ ਹੈ।

3ਇਸ ਪਵਿੱਤਰ ਧਰਤੀ ਵਿੱਚ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੇ ਅਤੇ ਲਗਭਗ ਪੰਜ ਕਿਲੋਮੀਟਰ ਚੌੜੇ ਖੇਤਰ ਨੂੰ ਮਾਪੋ। ਉੱਥੇ ਇੱਕ ਪਵਿੱਤਰ ਸਥਾਨ ਯਾਨੀ ਉਸ ਵਿੱਚ ਸਭ ਤੋਂ ਪਵਿੱਤਰ ਸਥਾਨ ਹੋਵੇਗਾ।

4ਇਹ ਉਹਨਾਂ ਜਾਜਕਾਂ ਲਈ ਧਰਤੀ ਦਾ ਇੱਕ ਪਵਿੱਤਰ ਹਿੱਸਾ ਹੋਵੇਗਾ ਜਿਹੜੇ ਪਵਿੱਤਰ ਸਥਾਨ ਵਿੱਚ ਸੇਵਾ ਕਰਦੇ ਹਨ ਅਤੇ ਯਾਹਵੇਹ ਦੇ ਅੱਗੇ ਉਸਦੀ ਸੇਵਾ ਕਰਨ ਲਈ ਆਉਂਦੇ ਹਨ। ਇਹ ਉਹ ਥਾਂ ਹੈ ਜਿੱਥੇ ਪੁਜਾਰੀਆਂ ਦੀ ਰਿਹਾਇਸ਼ ਦੇ ਨਾਲ-ਨਾਲ ਪਵਿੱਤਰ ਸਥਾਨ ਲਈ ਇੱਕ ਪਵਿੱਤਰ ਜਗ੍ਹਾ ਹੋਵੇਗੀ।

5ਇਹ ਜ਼ਮੀਨ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੀ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ, ਮੰਦਰ ਵਿੱਚ ਸੇਵਾ ਕਰਨ ਵਾਲੇ ਲੇਵੀਆਂ ਲਈ ਹੋਵੇਗੀ, ਉਹ ਇਸ ਦੇ ਮਾਲਕ ਹੋਣਗੇ, ਜਿਸ ਵਿੱਚ ਉਹਨਾਂ ਦੇ ਰਹਿਣ ਲਈ ਸ਼ਹਿਰ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.