3ਇਸ ਪਵਿੱਤਰ ਧਰਤੀ ਵਿੱਚ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੇ ਅਤੇ ਲਗਭਗ ਪੰਜ ਕਿਲੋਮੀਟਰ ਚੌੜੇ ਖੇਤਰ ਨੂੰ ਮਾਪੋ। ਉੱਥੇ ਇੱਕ ਪਵਿੱਤਰ ਸਥਾਨ ਯਾਨੀ ਉਸ ਵਿੱਚ ਸਭ ਤੋਂ ਪਵਿੱਤਰ ਸਥਾਨ ਹੋਵੇਗਾ।
4ਇਹ ਉਹਨਾਂ ਜਾਜਕਾਂ ਲਈ ਧਰਤੀ ਦਾ ਇੱਕ ਪਵਿੱਤਰ ਹਿੱਸਾ ਹੋਵੇਗਾ ਜਿਹੜੇ ਪਵਿੱਤਰ ਸਥਾਨ ਵਿੱਚ ਸੇਵਾ ਕਰਦੇ ਹਨ ਅਤੇ ਯਾਹਵੇਹ ਦੇ ਅੱਗੇ ਉਸਦੀ ਸੇਵਾ ਕਰਨ ਲਈ ਆਉਂਦੇ ਹਨ। ਇਹ ਉਹ ਥਾਂ ਹੈ ਜਿੱਥੇ ਪੁਜਾਰੀਆਂ ਦੀ ਰਿਹਾਇਸ਼ ਦੇ ਨਾਲ-ਨਾਲ ਪਵਿੱਤਰ ਸਥਾਨ ਲਈ ਇੱਕ ਪਵਿੱਤਰ ਜਗ੍ਹਾ ਹੋਵੇਗੀ।
5ਇਹ ਜ਼ਮੀਨ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੀ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ, ਮੰਦਰ ਵਿੱਚ ਸੇਵਾ ਕਰਨ ਵਾਲੇ ਲੇਵੀਆਂ ਲਈ ਹੋਵੇਗੀ, ਉਹ ਇਸ ਦੇ ਮਾਲਕ ਹੋਣਗੇ, ਜਿਸ ਵਿੱਚ ਉਹਨਾਂ ਦੇ ਰਹਿਣ ਲਈ ਸ਼ਹਿਰ ਹੋਣਗੇ।
6“ ‘ਤੁਸੀਂ ਸ਼ਹਿਰ ਨੂੰ ਪਵਿੱਤਰ ਹਿੱਸੇ ਦੇ ਨਾਲ ਲੱਗਦੇ ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਢਾਈ ਕਿਲੋਮੀਟਰ ਚੌੜਾ ਇਲਾਕਾ ਇਸ ਦੀ ਜਾਇਦਾਦ ਵਜੋਂ ਦਿੰਦੇ ਹੋ; ਇਹ ਇਲਾਕਾ ਸਾਰੇ ਇਸਰਾਏਲ ਦਾ ਹੋਵੇਗਾ।
7“ ‘ਰਾਜਕੁਮਾਰ ਦੀ ਧਰਤੀ ਪਵਿੱਤਰ ਹਿੱਸੇ ਦੇ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਨਾਲ ਲੱਗਦੀ ਹੋਵੇਗੀ। ਇਸ ਦਾ ਵਿਸਤਾਰ ਪੱਛਮ ਵਿੱਚ ਪੱਛਮ ਵੱਲ ਅਤੇ ਪੂਰਬ ਵਿੱਚ ਪੂਰਬ ਵੱਲ ਹੋਵੇਗਾ, ਜੋ ਕਿ ਪੱਛਮ ਤੋਂ ਪੂਰਬੀ ਸਰਹੱਦ ਤੱਕ ਚੱਲਦੇ ਇੱਕ ਹਿੱਸੇ ਦੇ ਲੰਬਾਈ ਵਿੱਚ ਸਮਾਨਾਂਤਰ ਹੋਵੇਗਾ।