ਹਿਜ਼ਕੀਏਲ 45

“ ‘ਰਾਜਕੁਮਾਰ ਦੀ ਧਰਤੀ ਪਵਿੱਤਰ ਹਿੱਸੇ ਦੇ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਨਾਲ ਲੱਗਦੀ ਹੋਵੇਗੀ। ਇਸ ਦਾ ਵਿਸਤਾਰ ਪੱਛਮ ਵਿੱਚ ਪੱਛਮ ਵੱਲ ਅਤੇ ਪੂਰਬ ਵਿੱਚ ਪੂਰਬ ਵੱਲ ਹੋਵੇਗਾ, ਜੋ ਕਿ ਪੱਛਮ ਤੋਂ ਪੂਰਬੀ ਸਰਹੱਦ ਤੱਕ ਚੱਲਦੇ ਇੱਕ ਹਿੱਸੇ ਦੇ ਲੰਬਾਈ ਵਿੱਚ ਸਮਾਨਾਂਤਰ ਹੋਵੇਗਾ।

Ezekiel 45:7 (UKJV) And a portion shall be for the prince on the one side and on the other side of the oblation of the holy portion, and of the possession of the city, before the oblation of the holy portion, and before the possession of the city, from the west side westward, and from the east side eastward: and the length shall be opposite to one of the portions, from the west border unto the east border.

5ਇਹ ਜ਼ਮੀਨ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੀ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ, ਮੰਦਰ ਵਿੱਚ ਸੇਵਾ ਕਰਨ ਵਾਲੇ ਲੇਵੀਆਂ ਲਈ ਹੋਵੇਗੀ, ਉਹ ਇਸ ਦੇ ਮਾਲਕ ਹੋਣਗੇ, ਜਿਸ ਵਿੱਚ ਉਹਨਾਂ ਦੇ ਰਹਿਣ ਲਈ ਸ਼ਹਿਰ ਹੋਣਗੇ।

6“ ‘ਤੁਸੀਂ ਸ਼ਹਿਰ ਨੂੰ ਪਵਿੱਤਰ ਹਿੱਸੇ ਦੇ ਨਾਲ ਲੱਗਦੇ ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਢਾਈ ਕਿਲੋਮੀਟਰ ਚੌੜਾ ਇਲਾਕਾ ਇਸ ਦੀ ਜਾਇਦਾਦ ਵਜੋਂ ਦਿੰਦੇ ਹੋ; ਇਹ ਇਲਾਕਾ ਸਾਰੇ ਇਸਰਾਏਲ ਦਾ ਹੋਵੇਗਾ।

7“ ‘ਰਾਜਕੁਮਾਰ ਦੀ ਧਰਤੀ ਪਵਿੱਤਰ ਹਿੱਸੇ ਦੇ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਨਾਲ ਲੱਗਦੀ ਹੋਵੇਗੀ। ਇਸ ਦਾ ਵਿਸਤਾਰ ਪੱਛਮ ਵਿੱਚ ਪੱਛਮ ਵੱਲ ਅਤੇ ਪੂਰਬ ਵਿੱਚ ਪੂਰਬ ਵੱਲ ਹੋਵੇਗਾ, ਜੋ ਕਿ ਪੱਛਮ ਤੋਂ ਪੂਰਬੀ ਸਰਹੱਦ ਤੱਕ ਚੱਲਦੇ ਇੱਕ ਹਿੱਸੇ ਦੇ ਲੰਬਾਈ ਵਿੱਚ ਸਮਾਨਾਂਤਰ ਹੋਵੇਗਾ।

8ਉਹ ਇਸਰਾਏਲ ਵਿੱਚ ਇਸ ਜ਼ਮੀਨ ਦਾ ਮਾਲਕ ਹੋਵੇਗਾ ਅਤੇ ਮੇਰੇ ਸਰਦਾਰ ਹੁਣ ਮੇਰੇ ਲੋਕਾਂ ਉੱਤੇ ਜ਼ੁਲਮ ਨਹੀਂ ਕਰਨਗੇ, ਪਰ ਉਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਗੋਤਾਂ ਦੇ ਅਨੁਸਾਰ ਵਿਰਾਸਤ ਵਿੱਚ ਦੇਣਗੇ।

9“ ‘ਅੱਤ ਮਹਾਨ ਯਾਹਵੇਹ ਇਹ ਆਖਦਾ ਹੈ, ਹੇ ਇਸਰਾਏਲ ਦੇ ਸਰਦਾਰੋ ਬਹੁਤ ਦੂਰ ਚਲੇ ਗਏ ਹੋ! ਹਿੰਸਾ ਅਤੇ ਜ਼ੁਲਮ ਨੂੰ ਛੱਡ ਦਿਓ ਅਤੇ ਉਹ ਕਰੋ ਜੋ ਸਹੀ ਅਤੇ ਸਹੀ ਹੈ। ਮੇਰੇ ਲੋਕਾਂ ਨੂੰ ਕੱਢਣਾ ਬੰਦ ਕਰ, ਅੱਤ ਮਹਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.