ਹਿਜ਼ਕੀਏਲ 45

“ ‘ਤੁਸੀਂ ਸ਼ਹਿਰ ਨੂੰ ਪਵਿੱਤਰ ਹਿੱਸੇ ਦੇ ਨਾਲ ਲੱਗਦੇ ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਢਾਈ ਕਿਲੋਮੀਟਰ ਚੌੜਾ ਇਲਾਕਾ ਇਸ ਦੀ ਜਾਇਦਾਦ ਵਜੋਂ ਦਿੰਦੇ ਹੋ; ਇਹ ਇਲਾਕਾ ਸਾਰੇ ਇਸਰਾਏਲ ਦਾ ਹੋਵੇਗਾ।

Ezekiel 45:6 (UKJV) And all of you shall appoint the possession of the city five thousand broad, and five and twenty thousand long, opposite to the oblation of the holy portion: it shall be for the whole house of Israel.

4ਇਹ ਉਹਨਾਂ ਜਾਜਕਾਂ ਲਈ ਧਰਤੀ ਦਾ ਇੱਕ ਪਵਿੱਤਰ ਹਿੱਸਾ ਹੋਵੇਗਾ ਜਿਹੜੇ ਪਵਿੱਤਰ ਸਥਾਨ ਵਿੱਚ ਸੇਵਾ ਕਰਦੇ ਹਨ ਅਤੇ ਯਾਹਵੇਹ ਦੇ ਅੱਗੇ ਉਸਦੀ ਸੇਵਾ ਕਰਨ ਲਈ ਆਉਂਦੇ ਹਨ। ਇਹ ਉਹ ਥਾਂ ਹੈ ਜਿੱਥੇ ਪੁਜਾਰੀਆਂ ਦੀ ਰਿਹਾਇਸ਼ ਦੇ ਨਾਲ-ਨਾਲ ਪਵਿੱਤਰ ਸਥਾਨ ਲਈ ਇੱਕ ਪਵਿੱਤਰ ਜਗ੍ਹਾ ਹੋਵੇਗੀ।

5ਇਹ ਜ਼ਮੀਨ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੀ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ, ਮੰਦਰ ਵਿੱਚ ਸੇਵਾ ਕਰਨ ਵਾਲੇ ਲੇਵੀਆਂ ਲਈ ਹੋਵੇਗੀ, ਉਹ ਇਸ ਦੇ ਮਾਲਕ ਹੋਣਗੇ, ਜਿਸ ਵਿੱਚ ਉਹਨਾਂ ਦੇ ਰਹਿਣ ਲਈ ਸ਼ਹਿਰ ਹੋਣਗੇ।

6“ ‘ਤੁਸੀਂ ਸ਼ਹਿਰ ਨੂੰ ਪਵਿੱਤਰ ਹਿੱਸੇ ਦੇ ਨਾਲ ਲੱਗਦੇ ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਢਾਈ ਕਿਲੋਮੀਟਰ ਚੌੜਾ ਇਲਾਕਾ ਇਸ ਦੀ ਜਾਇਦਾਦ ਵਜੋਂ ਦਿੰਦੇ ਹੋ; ਇਹ ਇਲਾਕਾ ਸਾਰੇ ਇਸਰਾਏਲ ਦਾ ਹੋਵੇਗਾ।

7“ ‘ਰਾਜਕੁਮਾਰ ਦੀ ਧਰਤੀ ਪਵਿੱਤਰ ਹਿੱਸੇ ਦੇ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਨਾਲ ਲੱਗਦੀ ਹੋਵੇਗੀ। ਇਸ ਦਾ ਵਿਸਤਾਰ ਪੱਛਮ ਵਿੱਚ ਪੱਛਮ ਵੱਲ ਅਤੇ ਪੂਰਬ ਵਿੱਚ ਪੂਰਬ ਵੱਲ ਹੋਵੇਗਾ, ਜੋ ਕਿ ਪੱਛਮ ਤੋਂ ਪੂਰਬੀ ਸਰਹੱਦ ਤੱਕ ਚੱਲਦੇ ਇੱਕ ਹਿੱਸੇ ਦੇ ਲੰਬਾਈ ਵਿੱਚ ਸਮਾਨਾਂਤਰ ਹੋਵੇਗਾ।

8ਉਹ ਇਸਰਾਏਲ ਵਿੱਚ ਇਸ ਜ਼ਮੀਨ ਦਾ ਮਾਲਕ ਹੋਵੇਗਾ ਅਤੇ ਮੇਰੇ ਸਰਦਾਰ ਹੁਣ ਮੇਰੇ ਲੋਕਾਂ ਉੱਤੇ ਜ਼ੁਲਮ ਨਹੀਂ ਕਰਨਗੇ, ਪਰ ਉਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਗੋਤਾਂ ਦੇ ਅਨੁਸਾਰ ਵਿਰਾਸਤ ਵਿੱਚ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.