1“ ‘ਜਦੋਂ ਤੁਸੀਂ ਜ਼ਮੀਨ ਨੂੰ ਵਿਰਾਸਤ ਵਜੋਂ ਵੰਡਦੇ ਹੋ, ਤੁਹਾਨੂੰ ਜ਼ਮੀਨ ਦਾ ਇੱਕ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਨਾ ਚਾਹੀਦਾ ਹੈ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਗਿਆਰਾਂ ਕਿਲੋਮੀਟਰ ਚੌੜਾ; ਇਹ ਸਾਰਾ ਇਲਾਕਾ ਪਵਿੱਤਰ ਹੋਵੇਗਾ।
2ਇਸ ਜ਼ਮੀਨ ਵਿੱਚ ਪਵਿੱਤਰ ਅਸਥਾਨ ਲਈ ਲਗਭਗ ਦੋ ਸੌ ਬਹੱਤਰ ਮੀਟਰ ਦਾ ਵਰਗ ਖੇਤਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਆਲੇ-ਦੁਆਲੇ ਵੀਹ-ਛੱਬੀ ਮੀਟਰ ਖੁੱਲ੍ਹੀ ਜ਼ਮੀਨ ਹੋਣੀ ਚਾਹੀਦੀ ਹੈ।
3ਇਸ ਪਵਿੱਤਰ ਧਰਤੀ ਵਿੱਚ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੇ ਅਤੇ ਲਗਭਗ ਪੰਜ ਕਿਲੋਮੀਟਰ ਚੌੜੇ ਖੇਤਰ ਨੂੰ ਮਾਪੋ। ਉੱਥੇ ਇੱਕ ਪਵਿੱਤਰ ਸਥਾਨ ਯਾਨੀ ਉਸ ਵਿੱਚ ਸਭ ਤੋਂ ਪਵਿੱਤਰ ਸਥਾਨ ਹੋਵੇਗਾ।