ਹਿਜ਼ਕੀਏਲ 46

ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ।

Ezekiel 46:17 (UKJV) But if he give a gift of his inheritance to one of his servants, then it shall be his to the year of liberty; after it shall return to the prince: but his inheritance shall be his sons' for them.

15ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।

16“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ।

17ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ।

18ਰਾਜਕੁਮਾਰ ਨੂੰ ਲੋਕਾਂ ਦੀ ਵਿਰਾਸਤ ਵਿੱਚੋਂ ਕੋਈ ਵੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਾਇਦਾਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਉਹਨਾਂ ਦੀ ਵਿਰਾਸਤ ਦੇਵੇ, ਤਾਂ ਜੋ ਮੇਰੇ ਲੋਕਾਂ ਵਿੱਚੋਂ ਕੋਈ ਵੀ ਉਹਨਾਂ ਦੀ ਜਾਇਦਾਦ ਤੋਂ ਵੱਖ ਨਾ ਹੋਵੇ।’ ”

19ਤਦ ਉਹ ਆਦਮੀ ਮੈਨੂੰ ਫਾਟਕ ਦੇ ਇੱਕ ਪਾਸੇ ਦੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਮੂੰਹ ਵਾਲੇ ਪਵਿੱਤਰ ਕੋਠੜੀਆਂ ਵਿੱਚ ਲੈ ਗਿਆ, ਜੋ ਜਾਜਕਾਂ ਦੇ ਸਨ, ਅਤੇ ਮੈਨੂੰ ਪੱਛਮੀ ਸਿਰੇ ਉੱਤੇ ਇੱਕ ਜਗ੍ਹਾ ਵਿਖਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.