16“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ।
17ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ।
18ਰਾਜਕੁਮਾਰ ਨੂੰ ਲੋਕਾਂ ਦੀ ਵਿਰਾਸਤ ਵਿੱਚੋਂ ਕੋਈ ਵੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਾਇਦਾਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਉਹਨਾਂ ਦੀ ਵਿਰਾਸਤ ਦੇਵੇ, ਤਾਂ ਜੋ ਮੇਰੇ ਲੋਕਾਂ ਵਿੱਚੋਂ ਕੋਈ ਵੀ ਉਹਨਾਂ ਦੀ ਜਾਇਦਾਦ ਤੋਂ ਵੱਖ ਨਾ ਹੋਵੇ।’ ”
19ਤਦ ਉਹ ਆਦਮੀ ਮੈਨੂੰ ਫਾਟਕ ਦੇ ਇੱਕ ਪਾਸੇ ਦੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਮੂੰਹ ਵਾਲੇ ਪਵਿੱਤਰ ਕੋਠੜੀਆਂ ਵਿੱਚ ਲੈ ਗਿਆ, ਜੋ ਜਾਜਕਾਂ ਦੇ ਸਨ, ਅਤੇ ਮੈਨੂੰ ਪੱਛਮੀ ਸਿਰੇ ਉੱਤੇ ਇੱਕ ਜਗ੍ਹਾ ਵਿਖਾਈ।
20ਉਸਨੇ ਮੈਨੂੰ ਕਿਹਾ, “ਇਹ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀ ਭੇਟ ਅਤੇ ਪਾਪ ਦੀ ਭੇਟ ਨੂੰ ਪਕਾਉਣ ਅਤੇ ਅਨਾਜ ਦੀ ਭੇਟ ਨੂੰ ਪਕਾਉਣ, ਤਾਂ ਜੋ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲਿਆਉਣ ਅਤੇ ਲੋਕਾਂ ਨੂੰ ਪਵਿੱਤਰ ਕਰਨ ਤੋਂ ਬਚਾਇਆ ਜਾ ਸਕੇ।”