ਹਿਜ਼ਕੀਏਲ 46

“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ।

Ezekiel 46:16 (UKJV) Thus says the Lord GOD; If the prince give a gift unto any of his sons, the inheritance thereof shall be his sons'; it shall be their possession by inheritance.

14ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ।

15ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।

16“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ।

17ਜੇ, ਹਾਲਾਂਕਿ, ਉਹ ਆਪਣੇ ਕਿਸੇ ਨੌਕਰ ਨੂੰ ਆਪਣੀ ਵਿਰਾਸਤ ਵਿੱਚੋਂ ਕੋਈ ਤੋਹਫ਼ਾ ਦਿੰਦਾ ਹੈ, ਤਾਂ ਨੌਕਰ ਇਸ ਨੂੰ ਅਜ਼ਾਦੀ ਦੇ ਸਾਲ ਤੱਕ ਰੱਖ ਸਕਦਾ ਹੈ; ਫਿਰ ਇਹ ਰਾਜਕੁਮਾਰ ਨੂੰ ਵਾਪਸ ਆ ਜਾਵੇਗਾ। ਉਸ ਦੀ ਵਿਰਾਸਤ ਉਸ ਦੇ ਪੁੱਤਰਾਂ ਦੀ ਹੀ ਹੈ; ਇਹ ਉਹਨਾਂ ਦਾ ਹੈ।

18ਰਾਜਕੁਮਾਰ ਨੂੰ ਲੋਕਾਂ ਦੀ ਵਿਰਾਸਤ ਵਿੱਚੋਂ ਕੋਈ ਵੀ ਨਹੀਂ ਲੈਣਾ ਚਾਹੀਦਾ, ਉਹਨਾਂ ਨੂੰ ਉਹਨਾਂ ਦੀ ਜਾਇਦਾਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵਿੱਚੋਂ ਉਹਨਾਂ ਦੀ ਵਿਰਾਸਤ ਦੇਵੇ, ਤਾਂ ਜੋ ਮੇਰੇ ਲੋਕਾਂ ਵਿੱਚੋਂ ਕੋਈ ਵੀ ਉਹਨਾਂ ਦੀ ਜਾਇਦਾਦ ਤੋਂ ਵੱਖ ਨਾ ਹੋਵੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.