ਹਿਜ਼ਕੀਏਲ 46

ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ।

Ezekiel 46:14 (UKJV) And you shall prepare a food offering for it every morning, the sixth part of an ephah, and the third part of an hin of oil, to temper with the fine flour; a food offering continually by a perpetual ordinance unto the LORD.

12“ ‘ਜਦੋਂ ਰਾਜਕੁਮਾਰ ਯਾਹਵੇਹ ਨੂੰ ਆਪਣੀ ਮਰਜ਼ੀ ਨਾਲ ਭੇਟ ਕਰਦਾ ਹੈ—ਭਾਵੇਂ ਹੋਮ ਦੀ ਭੇਟ ਹੋਵੇ ਜਾਂ ਸੰਗਤ ਦੀ ਭੇਟ—ਉਸ ਲਈ ਪੂਰਬ ਵੱਲ ਮੂੰਹ ਵਾਲਾ ਫਾਟਕ ਖੋਲ੍ਹਿਆ ਜਾਣਾ ਚਾਹੀਦਾ ਹੈ। ਉਸਨੂੰ ਆਪਣੀ ਹੋਮ ਦੀ ਭੇਟ ਜਾਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਉਹ ਸਬਤ ਦੇ ਦਿਨ ਕਰਦਾ ਹੈ। ਤਦ ਉਹ ਬਾਹਰ ਚਲਾ ਜਾਵੇਗਾ ਅਤੇ ਬਾਹਰ ਜਾਣ ਤੋਂ ਬਾਅਦ, ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।

13“ ‘ਯਾਹਵੇਹ ਨੂੰ ਹੋਮ ਦੀ ਭੇਟ ਲਈ ਹਰ ਰੋਜ਼ ਇੱਕ ਸਾਲ ਦਾ ਲੇਲਾ, ਬਿਨਾਂ ਕਿਸੇ ਨੁਕਸ ਦੇ ਦੇਣਾ। ਸਵੇਰੇ-ਸਵੇਰੇ ਤੁਸੀਂ ਇਸਨੂੰ ਪ੍ਰਦਾਨ ਕਰੋ।

14ਤੁਸੀਂ ਇਸ ਦੇ ਨਾਲ ਸਵੇਰੇ-ਸਵੇਰੇ ਇੱਕ ਅਨਾਜ਼ ਦੀ ਭੇਟ ਵੀ ਦੇਣੀ ਹੈ, ਜਿਸ ਵਿੱਚ ਆਟੇ ਨੂੰ ਗਿੱਲਾ ਕਰਨ ਲਈ ਇੱਕ ਤਿਹਾਈ ਹੀਨ ਦੇ ਤੇਲ ਦੇ ਨਾਲ ਏਫਾਹ ਦਾ ਛੇਵਾਂ ਹਿੱਸਾ ਹੋਵੇ। ਇਸ ਅਨਾਜ ਦੀ ਭੇਟ ਨੂੰ ਯਾਹਵੇਹ ਨੂੰ ਭੇਂਟ ਕਰਨਾ ਇੱਕ ਸਥਾਈ ਨਿਯਮ ਹੈ।

15ਇਸ ਲਈ ਲੇਲਾ ਅਤੇ ਅਨਾਜ਼ ਦੀ ਭੇਟ ਅਤੇ ਤੇਲ ਨੂੰ ਰੋਜ਼ਾਨਾ ਹੋਮ ਬਲੀ ਲਈ ਸਵੇਰੇ-ਸਵੇਰੇ ਦਿੱਤਾ ਜਾਣਾ ਚਾਹੀਦਾ ਹੈ।

16“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੇ ਰਾਜਕੁਮਾਰ ਆਪਣੀ ਵਿਰਾਸਤ ਵਿੱਚੋਂ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਤੋਹਫ਼ਾ ਦਿੰਦਾ ਹੈ, ਤਾਂ ਇਹ ਉਸਦੇ ਉੱਤਰਾਧਿਕਾਰੀਆਂ ਦਾ ਵੀ ਹੋਵੇਗਾ; ਇਹ ਵਿਰਾਸਤ ਦੁਆਰਾ ਉਹਨਾਂ ਦੀ ਜਾਇਦਾਦ ਹੋਣੀ ਚਾਹੀਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.