ਹਿਜ਼ਕੀਏਲ 47

ਮਛੇਰੇ ਕਿਨਾਰੇ ਦੇ ਨਾਲ ਖੜੇ ਹੋਣਗੇ; ਏਨ ਗੇਦੀ ਤੋਂ ਏਨ ਏਗਲਾਇਮ ਤੱਕ ਜਾਲ ਵਿਛਾਉਣ ਲਈ ਥਾਂ ਹੋਵੇਗੀ। ਮੱਛੀਆਂ ਕਈ ਕਿਸਮਾਂ ਦੀਆਂ ਹੋਣਗੀਆਂ ਮੈਡੀਟੇਰੀਅਨ ਸਾਗਰ ਦੀਆਂ ਮੱਛੀਆਂ ਵਾਂਗ।

Ezekiel 47:10 (UKJV) And it shall come to pass, that the fishers shall stand upon it from Engedi even unto Eneglaim; they shall be a place to spread forth nets; their fish shall be according to their kinds, as the fish of the great sea, exceeding many.

8ਉਸਨੇ ਮੈਨੂੰ ਕਿਹਾ, “ਇਹ ਪਾਣੀ ਪੂਰਬੀ ਖੇਤਰ ਵੱਲ ਵਹਿੰਦਾ ਹੈ ਅਤੇ ਅਰਾਬਾਹ ਵਿੱਚ ਜਾਂਦਾ ਹੈ, ਜਿੱਥੇ ਇਹ ਮ੍ਰਿਤ ਸਾਗਰ ਵਿੱਚ ਦਾਖਲ ਹੁੰਦਾ ਹੈ। ਜਦੋਂ ਇਹ ਸਮੁੰਦਰ ਵਿੱਚ ਜਾਂਦਾ ਹੈ, ਤਾਂ ਉੱਥੋਂ ਦਾ ਖਾਰਾ ਪਾਣੀ ਤਾਜ਼ਾ ਹੋ ਜਾਂਦਾ ਹੈ।

9ਜੀਵਾਂ ਦੇ ਝੁੰਡ ਜਿੱਥੇ ਵੀ ਨਦੀ ਵਗਦੇ ਹਨ ਉੱਥੇ ਰਹਿਣਗੇ। ਇੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਹੋਣਗੀਆਂ, ਕਿਉਂਕਿ ਇਹ ਪਾਣੀ ਉੱਥੇ ਵਹਿੰਦਾ ਹੈ ਅਤੇ ਖਾਰੇ ਪਾਣੀ ਨੂੰ ਤਾਜ਼ਾ ਬਣਾਉਂਦਾ ਹੈ; ਇਸ ਲਈ ਜਿੱਥੇ ਦਰਿਆ ਵਗਦਾ ਹੈ ਸਭ ਕੁਝ ਵਸੇਗਾ।

10ਮਛੇਰੇ ਕਿਨਾਰੇ ਦੇ ਨਾਲ ਖੜੇ ਹੋਣਗੇ; ਏਨ ਗੇਦੀ ਤੋਂ ਏਨ ਏਗਲਾਇਮ ਤੱਕ ਜਾਲ ਵਿਛਾਉਣ ਲਈ ਥਾਂ ਹੋਵੇਗੀ। ਮੱਛੀਆਂ ਕਈ ਕਿਸਮਾਂ ਦੀਆਂ ਹੋਣਗੀਆਂ ਮੈਡੀਟੇਰੀਅਨ ਸਾਗਰ ਦੀਆਂ ਮੱਛੀਆਂ ਵਾਂਗ।

11ਪਰ ਦਲਦਲ ਅਤੇ ਦਲਦਲ ਤਾਜ਼ੇ ਨਹੀਂ ਹੋਣਗੇ; ਉਹਨਾਂ ਨੂੰ ਲੂਣ ਲਈ ਛੱਡ ਦਿੱਤਾ ਜਾਵੇਗਾ।

12ਨਦੀ ਦੇ ਦੋਵੇਂ ਕੰਢਿਆਂ ਤੇ ਹਰ ਕਿਸਮ ਦੇ ਫਲਦਾਰ ਰੁੱਖ ਉੱਗਣਗੇ। ਉਹਨਾਂ ਦੇ ਪੱਤੇ ਨਾ ਸੁੱਕਣਗੇ, ਨਾ ਉਹਨਾਂ ਦਾ ਫਲ ਮੁੱਕੇਗਾ। ਹਰ ਮਹੀਨੇ ਉਹ ਫਲ ਦੇਣਗੇ, ਕਿਉਂਕਿ ਪਵਿੱਤਰ ਅਸਥਾਨ ਦਾ ਪਾਣੀ ਉਹਨਾਂ ਵੱਲ ਵਹਿੰਦਾ ਹੈ। ਉਹਨਾਂ ਦੇ ਫਲ ਭੋਜਨ ਲਈ ਅਤੇ ਉਹਨਾਂ ਦੇ ਪੱਤੇ ਇਲਾਜ ਲਈ ਕੰਮ ਕਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.