ਹਿਜ਼ਕੀਏਲ 47

ਪਰ ਦਲਦਲ ਅਤੇ ਦਲਦਲ ਤਾਜ਼ੇ ਨਹੀਂ ਹੋਣਗੇ; ਉਹਨਾਂ ਨੂੰ ਲੂਣ ਲਈ ਛੱਡ ਦਿੱਤਾ ਜਾਵੇਗਾ।

Ezekiel 47:11 (UKJV) But the miry places thereof and the marishes thereof shall not be healed; they shall be given to salt.

9ਜੀਵਾਂ ਦੇ ਝੁੰਡ ਜਿੱਥੇ ਵੀ ਨਦੀ ਵਗਦੇ ਹਨ ਉੱਥੇ ਰਹਿਣਗੇ। ਇੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਹੋਣਗੀਆਂ, ਕਿਉਂਕਿ ਇਹ ਪਾਣੀ ਉੱਥੇ ਵਹਿੰਦਾ ਹੈ ਅਤੇ ਖਾਰੇ ਪਾਣੀ ਨੂੰ ਤਾਜ਼ਾ ਬਣਾਉਂਦਾ ਹੈ; ਇਸ ਲਈ ਜਿੱਥੇ ਦਰਿਆ ਵਗਦਾ ਹੈ ਸਭ ਕੁਝ ਵਸੇਗਾ।

10ਮਛੇਰੇ ਕਿਨਾਰੇ ਦੇ ਨਾਲ ਖੜੇ ਹੋਣਗੇ; ਏਨ ਗੇਦੀ ਤੋਂ ਏਨ ਏਗਲਾਇਮ ਤੱਕ ਜਾਲ ਵਿਛਾਉਣ ਲਈ ਥਾਂ ਹੋਵੇਗੀ। ਮੱਛੀਆਂ ਕਈ ਕਿਸਮਾਂ ਦੀਆਂ ਹੋਣਗੀਆਂ ਮੈਡੀਟੇਰੀਅਨ ਸਾਗਰ ਦੀਆਂ ਮੱਛੀਆਂ ਵਾਂਗ।

11ਪਰ ਦਲਦਲ ਅਤੇ ਦਲਦਲ ਤਾਜ਼ੇ ਨਹੀਂ ਹੋਣਗੇ; ਉਹਨਾਂ ਨੂੰ ਲੂਣ ਲਈ ਛੱਡ ਦਿੱਤਾ ਜਾਵੇਗਾ।

12ਨਦੀ ਦੇ ਦੋਵੇਂ ਕੰਢਿਆਂ ਤੇ ਹਰ ਕਿਸਮ ਦੇ ਫਲਦਾਰ ਰੁੱਖ ਉੱਗਣਗੇ। ਉਹਨਾਂ ਦੇ ਪੱਤੇ ਨਾ ਸੁੱਕਣਗੇ, ਨਾ ਉਹਨਾਂ ਦਾ ਫਲ ਮੁੱਕੇਗਾ। ਹਰ ਮਹੀਨੇ ਉਹ ਫਲ ਦੇਣਗੇ, ਕਿਉਂਕਿ ਪਵਿੱਤਰ ਅਸਥਾਨ ਦਾ ਪਾਣੀ ਉਹਨਾਂ ਵੱਲ ਵਹਿੰਦਾ ਹੈ। ਉਹਨਾਂ ਦੇ ਫਲ ਭੋਜਨ ਲਈ ਅਤੇ ਉਹਨਾਂ ਦੇ ਪੱਤੇ ਇਲਾਜ ਲਈ ਕੰਮ ਕਰਨਗੇ।”

13ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇਹ ਉਸ ਧਰਤੀ ਦੀਆਂ ਹੱਦਾਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਬਾਰਾਂ ਗੋਤਾਂ ਵਿੱਚ ਉਨ੍ਹਾਂ ਦੀ ਵਿਰਾਸਤ ਵਜੋਂ ਵੰਡੋਗੇ, ਯੋਸੇਫ਼ ਲਈ ਦੋ ਹਿੱਸੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.