11ਪਰ ਦਲਦਲ ਅਤੇ ਦਲਦਲ ਤਾਜ਼ੇ ਨਹੀਂ ਹੋਣਗੇ; ਉਹਨਾਂ ਨੂੰ ਲੂਣ ਲਈ ਛੱਡ ਦਿੱਤਾ ਜਾਵੇਗਾ।
12ਨਦੀ ਦੇ ਦੋਵੇਂ ਕੰਢਿਆਂ ਤੇ ਹਰ ਕਿਸਮ ਦੇ ਫਲਦਾਰ ਰੁੱਖ ਉੱਗਣਗੇ। ਉਹਨਾਂ ਦੇ ਪੱਤੇ ਨਾ ਸੁੱਕਣਗੇ, ਨਾ ਉਹਨਾਂ ਦਾ ਫਲ ਮੁੱਕੇਗਾ। ਹਰ ਮਹੀਨੇ ਉਹ ਫਲ ਦੇਣਗੇ, ਕਿਉਂਕਿ ਪਵਿੱਤਰ ਅਸਥਾਨ ਦਾ ਪਾਣੀ ਉਹਨਾਂ ਵੱਲ ਵਹਿੰਦਾ ਹੈ। ਉਹਨਾਂ ਦੇ ਫਲ ਭੋਜਨ ਲਈ ਅਤੇ ਉਹਨਾਂ ਦੇ ਪੱਤੇ ਇਲਾਜ ਲਈ ਕੰਮ ਕਰਨਗੇ।”
13ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇਹ ਉਸ ਧਰਤੀ ਦੀਆਂ ਹੱਦਾਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਬਾਰਾਂ ਗੋਤਾਂ ਵਿੱਚ ਉਨ੍ਹਾਂ ਦੀ ਵਿਰਾਸਤ ਵਜੋਂ ਵੰਡੋਗੇ, ਯੋਸੇਫ਼ ਲਈ ਦੋ ਹਿੱਸੇ ਹੋਣਗੇ।
14ਤੁਸੀਂ ਇਸ ਨੂੰ ਉਨ੍ਹਾਂ ਵਿੱਚ ਬਰਾਬਰ ਵੰਡਣਾ ਹੈ। ਕਿਉਂਕਿ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਸੀ ਕਿ ਇਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਵਾਂਗਾ, ਇਹ ਧਰਤੀ ਤੁਹਾਡੀ ਵਿਰਾਸਤ ਬਣ ਜਾਵੇਗੀ।
15“ਇਹ ਧਰਤੀ ਦੀ ਹੱਦ ਹੋਵੇਗੀ: “ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ,