ਹਿਜ਼ਕੀਏਲ 47

“ਇਹ ਧਰਤੀ ਦੀ ਹੱਦ ਹੋਵੇਗੀ: “ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ,

Ezekiel 47:15 (UKJV) And this shall be the border of the land toward the north side, from the great sea, the way of Hethlon, as men go to Zedad;

13ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇਹ ਉਸ ਧਰਤੀ ਦੀਆਂ ਹੱਦਾਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਬਾਰਾਂ ਗੋਤਾਂ ਵਿੱਚ ਉਨ੍ਹਾਂ ਦੀ ਵਿਰਾਸਤ ਵਜੋਂ ਵੰਡੋਗੇ, ਯੋਸੇਫ਼ ਲਈ ਦੋ ਹਿੱਸੇ ਹੋਣਗੇ।

14ਤੁਸੀਂ ਇਸ ਨੂੰ ਉਨ੍ਹਾਂ ਵਿੱਚ ਬਰਾਬਰ ਵੰਡਣਾ ਹੈ। ਕਿਉਂਕਿ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਸੀ ਕਿ ਇਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਵਾਂਗਾ, ਇਹ ਧਰਤੀ ਤੁਹਾਡੀ ਵਿਰਾਸਤ ਬਣ ਜਾਵੇਗੀ।

15“ਇਹ ਧਰਤੀ ਦੀ ਹੱਦ ਹੋਵੇਗੀ: “ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ,

16ਬੇਰੋਥਾਹ ਅਤੇ ਸਿਬਰਾਈਮ (ਜੋ ਕਿ ਵਿਚਕਾਰ ਦੀ ਸਰਹੱਦ ਤੇ ਦੰਮਿਸ਼ਕ ਅਤੇ ਹਮਾਥ ਤੇ ਸਥਿਤ ਹੈ) ਹੇਥਲੋਨ ਸੜਕ ਤੋਂ ਲੰਘੇਗੀ, ਜਿੱਥੋਂ ਤੱਕ ਹਾਜੇਰ-ਹੱਤੀਕੋਨ, ਜੋ ਕਿ ਹੌਰਨ ਦੀ ਸਰਹੱਦ ਤੇ ਹੈ।

17ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.