ਹਿਜ਼ਕੀਏਲ 47

ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।

Ezekiel 47:17 (UKJV) And the border from the sea shall be Hazarenan, the border of Damascus, and the north northward, and the border of Hamath. And this is the north side.

15“ਇਹ ਧਰਤੀ ਦੀ ਹੱਦ ਹੋਵੇਗੀ: “ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ,

16ਬੇਰੋਥਾਹ ਅਤੇ ਸਿਬਰਾਈਮ (ਜੋ ਕਿ ਵਿਚਕਾਰ ਦੀ ਸਰਹੱਦ ਤੇ ਦੰਮਿਸ਼ਕ ਅਤੇ ਹਮਾਥ ਤੇ ਸਥਿਤ ਹੈ) ਹੇਥਲੋਨ ਸੜਕ ਤੋਂ ਲੰਘੇਗੀ, ਜਿੱਥੋਂ ਤੱਕ ਹਾਜੇਰ-ਹੱਤੀਕੋਨ, ਜੋ ਕਿ ਹੌਰਨ ਦੀ ਸਰਹੱਦ ਤੇ ਹੈ।

17ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।

18ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।

19ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.