ਹਿਜ਼ਕੀਏਲ 47

ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।

Ezekiel 47:18 (UKJV) And the east side all of you shall measure from Hauran, and from Damascus, and from Gilead, and from the land of Israel by Jordan, from the border unto the east sea. And this is the east side.

16ਬੇਰੋਥਾਹ ਅਤੇ ਸਿਬਰਾਈਮ (ਜੋ ਕਿ ਵਿਚਕਾਰ ਦੀ ਸਰਹੱਦ ਤੇ ਦੰਮਿਸ਼ਕ ਅਤੇ ਹਮਾਥ ਤੇ ਸਥਿਤ ਹੈ) ਹੇਥਲੋਨ ਸੜਕ ਤੋਂ ਲੰਘੇਗੀ, ਜਿੱਥੋਂ ਤੱਕ ਹਾਜੇਰ-ਹੱਤੀਕੋਨ, ਜੋ ਕਿ ਹੌਰਨ ਦੀ ਸਰਹੱਦ ਤੇ ਹੈ।

17ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।

18ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।

19ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।

20ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.