ਹਿਜ਼ਕੀਏਲ 47

ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।

Ezekiel 47:20 (UKJV) The west side also shall be the great sea from the border, till a man come opposite to Hamath. This is the west side.

18ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।

19ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।

20ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।

21“ਤੁਸੀਂ ਇਸ ਧਰਤੀ ਨੂੰ ਇਸਰਾਏਲ ਦੇ ਗੋਤਾਂ ਅਨੁਸਾਰ ਆਪਸ ਵਿੱਚ ਵੰਡ ਦਿਓ।

22ਤੁਸੀਂ ਇਸ ਨੂੰ ਆਪਣੇ ਲਈ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਅਤੇ ਜਿਨ੍ਹਾਂ ਦੇ ਬੱਚੇ ਹਨ, ਵਿਰਾਸਤ ਵਜੋਂ ਪ੍ਰਾਪਤ ਕਰਨਗੇ। ਤੁਸੀਂ ਉਨ੍ਹਾਂ ਨੂੰ ਮੂਲ-ਜਨਮ ਇਸਰਾਏਲੀ ਸਮਝੋ; ਤੇਰੇ ਨਾਲ ਉਨ੍ਹਾਂ ਨੂੰ ਇਸਰਾਏਲ ਦੇ ਗੋਤਾਂ ਵਿੱਚ ਵਿਰਾਸਤ ਦਿੱਤੀ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.