ਹਿਜ਼ਕੀਏਲ 47

ਤੁਸੀਂ ਇਸ ਨੂੰ ਆਪਣੇ ਲਈ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਅਤੇ ਜਿਨ੍ਹਾਂ ਦੇ ਬੱਚੇ ਹਨ, ਵਿਰਾਸਤ ਵਜੋਂ ਪ੍ਰਾਪਤ ਕਰਨਗੇ। ਤੁਸੀਂ ਉਨ੍ਹਾਂ ਨੂੰ ਮੂਲ-ਜਨਮ ਇਸਰਾਏਲੀ ਸਮਝੋ; ਤੇਰੇ ਨਾਲ ਉਨ੍ਹਾਂ ਨੂੰ ਇਸਰਾਏਲ ਦੇ ਗੋਤਾਂ ਵਿੱਚ ਵਿਰਾਸਤ ਦਿੱਤੀ ਜਾਵੇ।

Ezekiel 47:22 (UKJV) And it shall come to pass, that all of you shall divide it by lot for an inheritance unto you, and to the strangers that sojourn among you, which shall brought forth children among you: and they shall be unto you as born in the country among the children of Israel; they shall have inheritance with you among the tribes of Israel.

20ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।

21“ਤੁਸੀਂ ਇਸ ਧਰਤੀ ਨੂੰ ਇਸਰਾਏਲ ਦੇ ਗੋਤਾਂ ਅਨੁਸਾਰ ਆਪਸ ਵਿੱਚ ਵੰਡ ਦਿਓ।

22ਤੁਸੀਂ ਇਸ ਨੂੰ ਆਪਣੇ ਲਈ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਅਤੇ ਜਿਨ੍ਹਾਂ ਦੇ ਬੱਚੇ ਹਨ, ਵਿਰਾਸਤ ਵਜੋਂ ਪ੍ਰਾਪਤ ਕਰਨਗੇ। ਤੁਸੀਂ ਉਨ੍ਹਾਂ ਨੂੰ ਮੂਲ-ਜਨਮ ਇਸਰਾਏਲੀ ਸਮਝੋ; ਤੇਰੇ ਨਾਲ ਉਨ੍ਹਾਂ ਨੂੰ ਇਸਰਾਏਲ ਦੇ ਗੋਤਾਂ ਵਿੱਚ ਵਿਰਾਸਤ ਦਿੱਤੀ ਜਾਵੇ।

23ਪਰਦੇਸੀ ਜਿਸ ਵੀ ਕਬੀਲੇ ਵਿੱਚ ਵੱਸਦਾ ਹੈ, ਉੱਥੇ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਵਿਰਾਸਤ ਦੇਣੀ ਹੈ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.