ਹਿਜ਼ਕੀਏਲ 47

ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।

Ezekiel 47:19 (UKJV) And the south side southward, from Tamar even to the waters of strife in Kadesh, the river to the great sea. And this is the south side southward.

17ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।

18ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।

19ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।

20ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।

21“ਤੁਸੀਂ ਇਸ ਧਰਤੀ ਨੂੰ ਇਸਰਾਏਲ ਦੇ ਗੋਤਾਂ ਅਨੁਸਾਰ ਆਪਸ ਵਿੱਚ ਵੰਡ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.