ਹਿਜ਼ਕੀਏਲ 47

ਤੁਸੀਂ ਇਸ ਨੂੰ ਉਨ੍ਹਾਂ ਵਿੱਚ ਬਰਾਬਰ ਵੰਡਣਾ ਹੈ। ਕਿਉਂਕਿ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਸੀ ਕਿ ਇਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਵਾਂਗਾ, ਇਹ ਧਰਤੀ ਤੁਹਾਡੀ ਵਿਰਾਸਤ ਬਣ ਜਾਵੇਗੀ।

Ezekiel 47:14 (UKJV) And all of you shall inherit it, one as well as another: concerning the which I lifted up mine hand to give it unto your fathers: and this land shall fall unto you for inheritance.

12ਨਦੀ ਦੇ ਦੋਵੇਂ ਕੰਢਿਆਂ ਤੇ ਹਰ ਕਿਸਮ ਦੇ ਫਲਦਾਰ ਰੁੱਖ ਉੱਗਣਗੇ। ਉਹਨਾਂ ਦੇ ਪੱਤੇ ਨਾ ਸੁੱਕਣਗੇ, ਨਾ ਉਹਨਾਂ ਦਾ ਫਲ ਮੁੱਕੇਗਾ। ਹਰ ਮਹੀਨੇ ਉਹ ਫਲ ਦੇਣਗੇ, ਕਿਉਂਕਿ ਪਵਿੱਤਰ ਅਸਥਾਨ ਦਾ ਪਾਣੀ ਉਹਨਾਂ ਵੱਲ ਵਹਿੰਦਾ ਹੈ। ਉਹਨਾਂ ਦੇ ਫਲ ਭੋਜਨ ਲਈ ਅਤੇ ਉਹਨਾਂ ਦੇ ਪੱਤੇ ਇਲਾਜ ਲਈ ਕੰਮ ਕਰਨਗੇ।”

13ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇਹ ਉਸ ਧਰਤੀ ਦੀਆਂ ਹੱਦਾਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਬਾਰਾਂ ਗੋਤਾਂ ਵਿੱਚ ਉਨ੍ਹਾਂ ਦੀ ਵਿਰਾਸਤ ਵਜੋਂ ਵੰਡੋਗੇ, ਯੋਸੇਫ਼ ਲਈ ਦੋ ਹਿੱਸੇ ਹੋਣਗੇ।

14ਤੁਸੀਂ ਇਸ ਨੂੰ ਉਨ੍ਹਾਂ ਵਿੱਚ ਬਰਾਬਰ ਵੰਡਣਾ ਹੈ। ਕਿਉਂਕਿ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਸੀ ਕਿ ਇਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਵਾਂਗਾ, ਇਹ ਧਰਤੀ ਤੁਹਾਡੀ ਵਿਰਾਸਤ ਬਣ ਜਾਵੇਗੀ।

15“ਇਹ ਧਰਤੀ ਦੀ ਹੱਦ ਹੋਵੇਗੀ: “ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ,

16ਬੇਰੋਥਾਹ ਅਤੇ ਸਿਬਰਾਈਮ (ਜੋ ਕਿ ਵਿਚਕਾਰ ਦੀ ਸਰਹੱਦ ਤੇ ਦੰਮਿਸ਼ਕ ਅਤੇ ਹਮਾਥ ਤੇ ਸਥਿਤ ਹੈ) ਹੇਥਲੋਨ ਸੜਕ ਤੋਂ ਲੰਘੇਗੀ, ਜਿੱਥੋਂ ਤੱਕ ਹਾਜੇਰ-ਹੱਤੀਕੋਨ, ਜੋ ਕਿ ਹੌਰਨ ਦੀ ਸਰਹੱਦ ਤੇ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.