ਹਿਜ਼ਕੀਏਲ 47

ਉਸਨੇ ਮੈਨੂੰ ਕਿਹਾ, “ਇਹ ਪਾਣੀ ਪੂਰਬੀ ਖੇਤਰ ਵੱਲ ਵਹਿੰਦਾ ਹੈ ਅਤੇ ਅਰਾਬਾਹ ਵਿੱਚ ਜਾਂਦਾ ਹੈ, ਜਿੱਥੇ ਇਹ ਮ੍ਰਿਤ ਸਾਗਰ ਵਿੱਚ ਦਾਖਲ ਹੁੰਦਾ ਹੈ। ਜਦੋਂ ਇਹ ਸਮੁੰਦਰ ਵਿੱਚ ਜਾਂਦਾ ਹੈ, ਤਾਂ ਉੱਥੋਂ ਦਾ ਖਾਰਾ ਪਾਣੀ ਤਾਜ਼ਾ ਹੋ ਜਾਂਦਾ ਹੈ।

Ezekiel 47:8 (UKJV) Then said he unto me, These waters issue out toward the east country, and go down into the desert, and go into the sea: which being brought forth into the sea, the waters shall be healed.

6ਉਸਨੇ ਮੈਨੂੰ ਪੁੱਛਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਦਾ ਹੈ?” ਫਿਰ ਉਹ ਮੈਨੂੰ ਵਾਪਸ ਨਦੀ ਦੇ ਕੰਢੇ ਲੈ ਗਿਆ।

7ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਮੈਂ ਦਰਿਆ ਦੇ ਹਰ ਪਾਸੇ ਬਹੁਤ ਸਾਰੇ ਰੁੱਖਾਂ ਨੂੰ ਦੇਖਿਆ।

8ਉਸਨੇ ਮੈਨੂੰ ਕਿਹਾ, “ਇਹ ਪਾਣੀ ਪੂਰਬੀ ਖੇਤਰ ਵੱਲ ਵਹਿੰਦਾ ਹੈ ਅਤੇ ਅਰਾਬਾਹ ਵਿੱਚ ਜਾਂਦਾ ਹੈ, ਜਿੱਥੇ ਇਹ ਮ੍ਰਿਤ ਸਾਗਰ ਵਿੱਚ ਦਾਖਲ ਹੁੰਦਾ ਹੈ। ਜਦੋਂ ਇਹ ਸਮੁੰਦਰ ਵਿੱਚ ਜਾਂਦਾ ਹੈ, ਤਾਂ ਉੱਥੋਂ ਦਾ ਖਾਰਾ ਪਾਣੀ ਤਾਜ਼ਾ ਹੋ ਜਾਂਦਾ ਹੈ।

9ਜੀਵਾਂ ਦੇ ਝੁੰਡ ਜਿੱਥੇ ਵੀ ਨਦੀ ਵਗਦੇ ਹਨ ਉੱਥੇ ਰਹਿਣਗੇ। ਇੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਹੋਣਗੀਆਂ, ਕਿਉਂਕਿ ਇਹ ਪਾਣੀ ਉੱਥੇ ਵਹਿੰਦਾ ਹੈ ਅਤੇ ਖਾਰੇ ਪਾਣੀ ਨੂੰ ਤਾਜ਼ਾ ਬਣਾਉਂਦਾ ਹੈ; ਇਸ ਲਈ ਜਿੱਥੇ ਦਰਿਆ ਵਗਦਾ ਹੈ ਸਭ ਕੁਝ ਵਸੇਗਾ।

10ਮਛੇਰੇ ਕਿਨਾਰੇ ਦੇ ਨਾਲ ਖੜੇ ਹੋਣਗੇ; ਏਨ ਗੇਦੀ ਤੋਂ ਏਨ ਏਗਲਾਇਮ ਤੱਕ ਜਾਲ ਵਿਛਾਉਣ ਲਈ ਥਾਂ ਹੋਵੇਗੀ। ਮੱਛੀਆਂ ਕਈ ਕਿਸਮਾਂ ਦੀਆਂ ਹੋਣਗੀਆਂ ਮੈਡੀਟੇਰੀਅਨ ਸਾਗਰ ਦੀਆਂ ਮੱਛੀਆਂ ਵਾਂਗ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.