ਹਿਜ਼ਕੀਏਲ 7

“ ‘ਜ਼ੰਜੀਰਾਂ ਤਿਆਰ ਕਰ! ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।

Ezekiel 7:23 (UKJV) Make a chain: for the land is full of bloody crimes, and the city is full of violence.

21ਮੈਂ ਉਹਨਾਂ ਦੀ ਦੌਲਤ ਨੂੰ ਲੁੱਟਣ ਲਈ ਪਰਦੇਸੀਆਂ ਨੂੰ ਦੇ ਦਿਆਂਗਾ, ਅਤੇ ਧਰਤੀ ਦੇ ਦੁਸ਼ਟ ਉਸ ਨੂੰ ਲੁੱਟ ਲੈਣਗੇ ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।

22ਮੈਂ ਲੋਕਾਂ ਤੋਂ ਆਪਣਾ ਮੂੰਹ ਮੋੜ ਲਵਾਂਗਾ, ਅਤੇ ਲੁਟੇਰੇ ਉਸ ਥਾਂ ਨੂੰ ਅਪਵਿੱਤਰ ਕਰਨਗੇ ਜਿਸਦਾ ਮੈਂ ਖ਼ਜ਼ਾਨਾ ਰੱਖਦਾ ਹਾਂ। ਉਹ ਇਸ ਵਿੱਚ ਦਾਖਲ ਹੋਣਗੇ ਅਤੇ ਇਸਨੂੰ ਅਸ਼ੁੱਧ ਕਰ ਦੇਣਗੇ।

23“ ‘ਜ਼ੰਜੀਰਾਂ ਤਿਆਰ ਕਰ! ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।

24ਮੈਂ ਕੌਮਾਂ ਵਿੱਚੋਂ ਸਭ ਤੋਂ ਦੁਸ਼ਟ ਲੋਕਾਂ ਨੂੰ ਉਹਨਾਂ ਦੇ ਘਰਾਂ ਉੱਤੇ ਕਬਜ਼ਾ ਕਰਨ ਲਈ ਲਿਆਵਾਂਗਾ। ਮੈਂ ਬਲਵੰਤਾ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ, ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।

25ਜਦੋਂ ਦਹਿਸ਼ਤ ਆਵੇਗੀ, ਉਹ ਵਿਅਰਥ ਸ਼ਾਂਤੀ ਦੀ ਭਾਲ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.