22ਮੈਂ ਲੋਕਾਂ ਤੋਂ ਆਪਣਾ ਮੂੰਹ ਮੋੜ ਲਵਾਂਗਾ, ਅਤੇ ਲੁਟੇਰੇ ਉਸ ਥਾਂ ਨੂੰ ਅਪਵਿੱਤਰ ਕਰਨਗੇ ਜਿਸਦਾ ਮੈਂ ਖ਼ਜ਼ਾਨਾ ਰੱਖਦਾ ਹਾਂ। ਉਹ ਇਸ ਵਿੱਚ ਦਾਖਲ ਹੋਣਗੇ ਅਤੇ ਇਸਨੂੰ ਅਸ਼ੁੱਧ ਕਰ ਦੇਣਗੇ।
23“ ‘ਜ਼ੰਜੀਰਾਂ ਤਿਆਰ ਕਰ! ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।
24ਮੈਂ ਕੌਮਾਂ ਵਿੱਚੋਂ ਸਭ ਤੋਂ ਦੁਸ਼ਟ ਲੋਕਾਂ ਨੂੰ ਉਹਨਾਂ ਦੇ ਘਰਾਂ ਉੱਤੇ ਕਬਜ਼ਾ ਕਰਨ ਲਈ ਲਿਆਵਾਂਗਾ। ਮੈਂ ਬਲਵੰਤਾ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ, ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।
25ਜਦੋਂ ਦਹਿਸ਼ਤ ਆਵੇਗੀ, ਉਹ ਵਿਅਰਥ ਸ਼ਾਂਤੀ ਦੀ ਭਾਲ ਕਰਨਗੇ।
26ਬਿਪਤਾ ਉੱਤੇ ਬਿਪਤਾ ਆਵੇਗੀ, ਅਤੇ ਅਫਵਾਹ ਉੱਤੇ ਅਫਵਾਹ। ਉਹ ਨਬੀ ਦੇ ਦਰਸ਼ਨ ਦੀ ਭਾਲ ਵਿੱਚ ਜਾਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਨਹੀਂ ਹੋਵੇਗੀ।