25ਜਦੋਂ ਦਹਿਸ਼ਤ ਆਵੇਗੀ, ਉਹ ਵਿਅਰਥ ਸ਼ਾਂਤੀ ਦੀ ਭਾਲ ਕਰਨਗੇ।
26ਬਿਪਤਾ ਉੱਤੇ ਬਿਪਤਾ ਆਵੇਗੀ, ਅਤੇ ਅਫਵਾਹ ਉੱਤੇ ਅਫਵਾਹ। ਉਹ ਨਬੀ ਦੇ ਦਰਸ਼ਨ ਦੀ ਭਾਲ ਵਿੱਚ ਜਾਣਗੇ, ਪਰ ਜਾਜਕ ਕੋਲੋਂ ਬਿਵਸਥਾ ਅਤੇ ਬਜ਼ੁਰਗਾਂ ਕੋਲੋਂ ਸਲਾਹ ਨਹੀਂ ਹੋਵੇਗੀ।
27ਰਾਜਾ ਸੋਗ ਕਰੇਗਾ, ਸ਼ਹਿਜ਼ਾਦਾ ਵਿਰਾਨੀ ਪਹਿਨੇਗਾ, ਅਤੇ ਦੇਸ ਦੇ ਲੋਕਾਂ ਦੇ ਹੱਥ ਕੰਬਣਗੇ। ਮੈਂ ਉਹਨਾਂ ਨਾਲ ਉਹਨਾਂ ਦੇ ਚਾਲ-ਚਲਣ ਦੇ ਅਨੁਸਾਰ ਪੇਸ਼ ਆਵਾਂਗਾ, ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਮੈਂ ਉਹਨਾਂ ਦਾ ਨਿਆਂ ਕਰਾਂਗਾ। “ ‘ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ ”