2“ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦੀ ਧਰਤੀ ਨੂੰ ਇਸ ਤਰ੍ਹਾਂ ਆਖਦਾ ਹੈ: “ ‘ਅੰਤ! ਧਰਤੀ ਦੇ ਚਾਰੇ ਕੋਨਿਆਂ ਉੱਤੇ ਅੰਤ ਆ ਗਿਆ ਹੈ!
3ਅੰਤ ਹੁਣ ਤੇਰੇ ਉੱਤੇ ਹੈ, ਅਤੇ ਮੈਂ ਆਪਣਾ ਗੁੱਸਾ ਤੇਰੇ ਉੱਤੇ ਉਤਾਰਾਂਗਾ। ਮੈਂ ਤੁਹਾਡੇ ਚਾਲ-ਚਲਣ ਦੇ ਅਨੁਸਾਰ ਤੁਹਾਡਾ ਨਿਆਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।
4ਮੈਂ ਤੈਨੂੰ ਤਰਸ ਨਾਲ ਨਹੀਂ ਵੇਖਾਂਗਾ; ਮੈਂ ਤੈਨੂੰ ਨਹੀਂ ਬਖ਼ਸ਼ਾਗਾ। ਮੈਂ ਤੈਨੂੰ ਤੇਰੇ ਚਾਲ-ਚਲਣ ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਜ਼ਰੂਰ ਦਿਆਂਗਾ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’
5“ਇਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ ‘ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!
6ਅੰਤ ਆ ਗਿਆ ਹੈ! ਅੰਤ ਆ ਗਿਆ ਹੈ! ਇਹ ਤੇਰੇ ਵਿਰੁੱਧ ਉੱਠਿਆ ਹੈ। ਵੇਖੋ, ਇਹ ਆਉਂਦਾ ਹੈ!