ਹਿਜ਼ਕੀਏਲ 7

ਅੰਤ ਆ ਗਿਆ ਹੈ! ਅੰਤ ਆ ਗਿਆ ਹੈ! ਇਹ ਤੇਰੇ ਵਿਰੁੱਧ ਉੱਠਿਆ ਹੈ। ਵੇਖੋ, ਇਹ ਆਉਂਦਾ ਹੈ!

Ezekiel 7:6 (UKJV) An end has come, the end has come: it watches for you; behold, it has come.

4ਮੈਂ ਤੈਨੂੰ ਤਰਸ ਨਾਲ ਨਹੀਂ ਵੇਖਾਂਗਾ; ਮੈਂ ਤੈਨੂੰ ਨਹੀਂ ਬਖ਼ਸ਼ਾਗਾ। ਮੈਂ ਤੈਨੂੰ ਤੇਰੇ ਚਾਲ-ਚਲਣ ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਜ਼ਰੂਰ ਦਿਆਂਗਾ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’

5“ਇਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ ‘ਕਿ ਇੱਕ ਬਿਪਤਾ! ਹਾਂ, ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!

6ਅੰਤ ਆ ਗਿਆ ਹੈ! ਅੰਤ ਆ ਗਿਆ ਹੈ! ਇਹ ਤੇਰੇ ਵਿਰੁੱਧ ਉੱਠਿਆ ਹੈ। ਵੇਖੋ, ਇਹ ਆਉਂਦਾ ਹੈ!

7ਤੁਹਾਡੇ ਉੱਤੇ ਤਬਾਹੀ ਆ ਗਈ ਹੈ, ਤੁਹਾਡੇ ਉੱਤੇ ਜਿਹੜੇ ਧਰਤੀ ਵਿੱਚ ਰਹਿੰਦੇ ਹਨ। ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਨੇੜੇ ਹੈ! ਪਹਾੜਾਂ ਉੱਤੇ ਦਹਿਸ਼ਤ ਅੱਗੇ ਤੋਂ ਖੁਸ਼ ਨਹੀਂ ਹੋਵੇਗੀ।

8ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਣ ਵਾਲਾ ਹਾਂ ਅਤੇ ਆਪਣਾ ਕ੍ਰੋਧ ਤੁਹਾਡੇ ਉੱਤੇ ਖਰਚ ਕਰਨ ਵਾਲਾ ਹਾਂ। ਮੈਂ ਤੇਰੀਆਂ ਚਾਲ-ਚਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.