ਏਜ਼ਰਾ 10

ਹੁਣ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦਾ ਆਦਰ ਕਰੋ, ਅਤੇ ਉਸਦੀ ਇੱਛਾ ਪੂਰੀ ਕਰੋ। ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਅਤੇ ਆਪਣੀਆਂ ਵਿਦੇਸ਼ੀ ਪਤਨੀਆਂ ਤੋਂ ਵੱਖ ਕਰੋ।”

Ezra 10:11 (UKJV) Now therefore make confession unto the LORD God of your fathers, and do his pleasure: and separate yourselves from the people of the land, and from the strange wives.

9ਤਿੰਨਾਂ ਦਿਨਾਂ ਵਿੱਚ, ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕ ਯੇਰੂਸ਼ਲੇਮ ਵਿੱਚ ਇਕੱਠੇ ਹੋ ਗਏ ਅਤੇ ਨੌਵੇਂ ਮਹੀਨੇ ਦੀ ਵੀਹਵੀਂ ਤਾਰੀਖ਼ ਨੂੰ ਸਾਰੇ ਲੋਕ ਪਰਮੇਸ਼ਵਰ ਦੇ ਭਵਨ ਦੇ ਅੱਗੇ ਚੌਂਕ ਵਿੱਚ ਬੈਠੇ ਹੋਏ ਸਨ, ਇਸ ਮੌਕੇ ਅਤੇ ਮੀਂਹ ਦੇ ਕਾਰਨ ਬਹੁਤ ਦੁੱਖੀ ਸਨ।

10ਤਦ ਅਜ਼ਰਾ ਜਾਜਕ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਆਖਿਆ, “ਤੁਸੀਂ ਬੇਵਫ਼ਾ ਹੋ ਗਏ ਹੋ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਲਿਆ ਹੈ, ਇਸ ਨਾਲ ਇਸਰਾਏਲ ਦੇ ਦੋਸ਼ ਵਿੱਚ ਵਾਧਾ ਹੋਇਆ ਹੈ।

11ਹੁਣ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦਾ ਆਦਰ ਕਰੋ, ਅਤੇ ਉਸਦੀ ਇੱਛਾ ਪੂਰੀ ਕਰੋ। ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਅਤੇ ਆਪਣੀਆਂ ਵਿਦੇਸ਼ੀ ਪਤਨੀਆਂ ਤੋਂ ਵੱਖ ਕਰੋ।”

12ਸਾਰੀ ਸਭਾ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ, “ਤੁਸੀਂ ਠੀਕ ਹੋ! ਸਾਨੂੰ ਤੁਹਾਡੇ ਕਹਿਣ ਅਨੁਸਾਰ ਕਰਨਾ ਚਾਹੀਦਾ ਹੈ।

13ਪਰ ਇੱਥੇ ਬਹੁਤ ਸਾਰੇ ਲੋਕ ਹਨ ਅਤੇ ਇਹ ਬਰਸਾਤ ਦਾ ਮੌਸਮ ਹੈ। ਇਸ ਲਈ ਅਸੀਂ ਬਾਹਰ ਖੜ੍ਹੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ, ਇਹ ਮਾਮਲਾ ਇੱਕ-ਦੋ ਦਿਨਾਂ ਵਿੱਚ ਸੰਭਾਲਿਆ ਨਹੀਂ ਜਾ ਸਕਦਾ, ਕਿਉਂਕਿ ਅਸੀਂ ਇਸ ਚੀਜ਼ ਵਿੱਚ ਬਹੁਤ ਪਾਪ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.