ਏਜ਼ਰਾ 10

ਸਾਰੀ ਸਭਾ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ, “ਤੁਸੀਂ ਠੀਕ ਹੋ! ਸਾਨੂੰ ਤੁਹਾਡੇ ਕਹਿਣ ਅਨੁਸਾਰ ਕਰਨਾ ਚਾਹੀਦਾ ਹੈ।

Ezra 10:12 (UKJV) Then all the congregation answered and said with a loud voice, As you have said, so must we do.

10ਤਦ ਅਜ਼ਰਾ ਜਾਜਕ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਆਖਿਆ, “ਤੁਸੀਂ ਬੇਵਫ਼ਾ ਹੋ ਗਏ ਹੋ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਲਿਆ ਹੈ, ਇਸ ਨਾਲ ਇਸਰਾਏਲ ਦੇ ਦੋਸ਼ ਵਿੱਚ ਵਾਧਾ ਹੋਇਆ ਹੈ।

11ਹੁਣ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦਾ ਆਦਰ ਕਰੋ, ਅਤੇ ਉਸਦੀ ਇੱਛਾ ਪੂਰੀ ਕਰੋ। ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਅਤੇ ਆਪਣੀਆਂ ਵਿਦੇਸ਼ੀ ਪਤਨੀਆਂ ਤੋਂ ਵੱਖ ਕਰੋ।”

12ਸਾਰੀ ਸਭਾ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ, “ਤੁਸੀਂ ਠੀਕ ਹੋ! ਸਾਨੂੰ ਤੁਹਾਡੇ ਕਹਿਣ ਅਨੁਸਾਰ ਕਰਨਾ ਚਾਹੀਦਾ ਹੈ।

13ਪਰ ਇੱਥੇ ਬਹੁਤ ਸਾਰੇ ਲੋਕ ਹਨ ਅਤੇ ਇਹ ਬਰਸਾਤ ਦਾ ਮੌਸਮ ਹੈ। ਇਸ ਲਈ ਅਸੀਂ ਬਾਹਰ ਖੜ੍ਹੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ, ਇਹ ਮਾਮਲਾ ਇੱਕ-ਦੋ ਦਿਨਾਂ ਵਿੱਚ ਸੰਭਾਲਿਆ ਨਹੀਂ ਜਾ ਸਕਦਾ, ਕਿਉਂਕਿ ਅਸੀਂ ਇਸ ਚੀਜ਼ ਵਿੱਚ ਬਹੁਤ ਪਾਪ ਕੀਤਾ ਹੈ।

14ਸਾਡੇ ਅਧਿਕਾਰੀ ਸਾਰੀ ਸਭਾ ਲਈ ਕੰਮ ਕਰਨ। ਫ਼ੇਰ ਸਾਡੇ ਨਗਰਾਂ ਵਿੱਚ ਹਰ ਕੋਈ ਜਿਸ ਨੇ ਕਿਸੇ ਵਿਦੇਸ਼ੀ ਔਰਤ ਨਾਲ ਵਿਆਹ ਕੀਤਾ ਹੈ, ਇੱਕ ਨਿਸ਼ਚਿਤ ਸਮੇਂ ਉੱਤੇ ਹਰੇਕ ਨਗਰ ਦੇ ਬਜ਼ੁਰਗਾਂ ਅਤੇ ਨਿਆਂਕਾਰਾਂ ਦੇ ਨਾਲ ਆਉਣ, ਜਦ ਤੱਕ ਇਸ ਗੱਲ ਵਿੱਚ ਸਾਡੇ ਪਰਮੇਸ਼ਵਰ ਦਾ ਕਹਿਰ ਸਾਡੇ ਤੋਂ ਦੂਰ ਨਾ ਹੋ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.