12ਸਾਰੀ ਸਭਾ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ, “ਤੁਸੀਂ ਠੀਕ ਹੋ! ਸਾਨੂੰ ਤੁਹਾਡੇ ਕਹਿਣ ਅਨੁਸਾਰ ਕਰਨਾ ਚਾਹੀਦਾ ਹੈ।
13ਪਰ ਇੱਥੇ ਬਹੁਤ ਸਾਰੇ ਲੋਕ ਹਨ ਅਤੇ ਇਹ ਬਰਸਾਤ ਦਾ ਮੌਸਮ ਹੈ। ਇਸ ਲਈ ਅਸੀਂ ਬਾਹਰ ਖੜ੍ਹੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ, ਇਹ ਮਾਮਲਾ ਇੱਕ-ਦੋ ਦਿਨਾਂ ਵਿੱਚ ਸੰਭਾਲਿਆ ਨਹੀਂ ਜਾ ਸਕਦਾ, ਕਿਉਂਕਿ ਅਸੀਂ ਇਸ ਚੀਜ਼ ਵਿੱਚ ਬਹੁਤ ਪਾਪ ਕੀਤਾ ਹੈ।
14ਸਾਡੇ ਅਧਿਕਾਰੀ ਸਾਰੀ ਸਭਾ ਲਈ ਕੰਮ ਕਰਨ। ਫ਼ੇਰ ਸਾਡੇ ਨਗਰਾਂ ਵਿੱਚ ਹਰ ਕੋਈ ਜਿਸ ਨੇ ਕਿਸੇ ਵਿਦੇਸ਼ੀ ਔਰਤ ਨਾਲ ਵਿਆਹ ਕੀਤਾ ਹੈ, ਇੱਕ ਨਿਸ਼ਚਿਤ ਸਮੇਂ ਉੱਤੇ ਹਰੇਕ ਨਗਰ ਦੇ ਬਜ਼ੁਰਗਾਂ ਅਤੇ ਨਿਆਂਕਾਰਾਂ ਦੇ ਨਾਲ ਆਉਣ, ਜਦ ਤੱਕ ਇਸ ਗੱਲ ਵਿੱਚ ਸਾਡੇ ਪਰਮੇਸ਼ਵਰ ਦਾ ਕਹਿਰ ਸਾਡੇ ਤੋਂ ਦੂਰ ਨਾ ਹੋ ਜਾਵੇ।”
15ਸਿਰਫ ਅਸਾਹੇਲ ਦਾ ਪੁੱਤਰ ਯੋਨਾਥਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ ਇਸ ਗੱਲ ਦੇ ਵਿਰੁੱਧ ਉੱਠੇ, ਅਤੇ ਮਸ਼ੁੱਲਾਮ ਤੇ ਸ਼ਬਥਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।
16ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ-ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਬੈਠ ਗਏ,