ਏਜ਼ਰਾ 3

ਜਦੋਂ ਰਾਜ ਮਿਸਤਰੀਆਂ ਨੇ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕਾਂ ਨੇ ਆਪਣੇ ਬਸਤਰਾਂ ਅਤੇ ਤੁਰ੍ਹੀਆਂ ਨਾਲ ਅਤੇ ਲੇਵੀਆਂ (ਆਸਾਫ਼ ਦੇ ਪੁੱਤਰਾਂ) ਨੇ ਝਾਂਜਾਂ ਨਾਲ, ਯਾਹਵੇਹ ਦੀ ਉਸਤਤ ਕਰਨ ਲਈ ਆਪਣੇ ਸਥਾਨਾਂ ਨੂੰ ਲੈ ਲਿਆ। ਯਾਹਵੇਹ, ਜਿਵੇਂ ਕਿ ਇਸਰਾਏਲ ਦੇ ਰਾਜਾ ਦਾਵੀਦ ਦੁਆਰਾ ਨਿਰਧਾਰਤ ਕੀਤਾ ਗਿਆ ਹੈ।

Ezra 3:10 (UKJV) And when the builders laid the foundation of the temple of the LORD, they set the priests in their apparel with trumpets, and the Levites the sons of Asaph with cymbals, to praise the LORD, after the ordinance of David king of Israel.

8ਤਦ ਉਹਨਾਂ ਦੇ ਪਰਮੇਸ਼ਵਰ ਦੇ ਭਵਨ ਵਿੱਚ ਜੋ ਯੇਰੂਸ਼ਲੇਮ ਵਿੱਚ ਹੈ ਆ ਪਹੁੰਚਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯੇਰੂਸ਼ਲੇਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲਾਂ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਵਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ।

9ਤਦ ਯੇਸ਼ੂਆ ਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਤੇ ਉਸ ਦੇ ਪੁੱਤਰ ਜਿਹੜੇ ਯਹੂਦਾਹ ਦੀ ਅੰਸ ਤੋਂ ਸਨ ਮਿਲ ਕੇ ਉੱਠੇ ਭਈ ਪਰਮੇਸ਼ਵਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖ ਭਾਲ ਕਰਨ ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਨ੍ਹਾਂ ਦੇ ਨਾਲ ਸਨ।

10ਜਦੋਂ ਰਾਜ ਮਿਸਤਰੀਆਂ ਨੇ ਯਾਹਵੇਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕਾਂ ਨੇ ਆਪਣੇ ਬਸਤਰਾਂ ਅਤੇ ਤੁਰ੍ਹੀਆਂ ਨਾਲ ਅਤੇ ਲੇਵੀਆਂ (ਆਸਾਫ਼ ਦੇ ਪੁੱਤਰਾਂ) ਨੇ ਝਾਂਜਾਂ ਨਾਲ, ਯਾਹਵੇਹ ਦੀ ਉਸਤਤ ਕਰਨ ਲਈ ਆਪਣੇ ਸਥਾਨਾਂ ਨੂੰ ਲੈ ਲਿਆ। ਯਾਹਵੇਹ, ਜਿਵੇਂ ਕਿ ਇਸਰਾਏਲ ਦੇ ਰਾਜਾ ਦਾਵੀਦ ਦੁਆਰਾ ਨਿਰਧਾਰਤ ਕੀਤਾ ਗਿਆ ਹੈ।

11ਉਸਤਤ ਅਤੇ ਧੰਨਵਾਦ ਦੇ ਨਾਲ ਉਨ੍ਹਾਂ ਨੇ ਯਾਹਵੇਹ ਲਈ ਗਾਇਆ: “ਉਹ ਚੰਗਾ ਹੈ; ਇਸਰਾਏਲ ਲਈ ਉਸ ਦਾ ਪਿਆਰ ਸਦਾ ਕਾਇਮ ਰਹੇਗਾ।” ਅਤੇ ਸਾਰੇ ਲੋਕਾਂ ਨੇ ਯਾਹਵੇਹ ਦੀ ਉਸਤਤ ਦਾ ਇੱਕ ਵੱਡਾ ਜੈਕਾਰਾ ਗਜਾਇਆ, ਕਿਉਂਕਿ ਯਾਹਵੇਹ ਦੇ ਘਰ ਦੀ ਨੀਂਹ ਰੱਖੀ ਗਈ ਸੀ।

12ਪਰੰਤੂ ਜਾਜਕਾਂ ਤੇ ਲੇਵੀਆਂ ਤੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਰੱਖੀ ਗਈ ਤਾਂ ਉੱਚੀ-ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.