16ਅਸੀਂ ਰਾਜੇ ਨੂੰ ਸੂਚਿਤ ਕਰਦੇ ਹਾਂ ਕਿ ਜੇਕਰ ਇਹ ਸ਼ਹਿਰ ਉਸਾਰਿਆ ਜਾਂਦਾ ਹੈ ਅਤੇ ਇਸ ਦੀਆਂ ਕੰਧਾਂ ਨੂੰ ਮੁੜ ਸਥਾਪਿਤ ਕੀਤਾ ਜਾਂਦਾ ਹੈ, ਤਾਂ ਪਾਰ ਫ਼ਰਾਤ ਵਿੱਚ ਤੁਹਾਡਾ ਕੁਝ ਵੀ ਨਹੀਂ ਬਚੇਗਾ।
17ਰਾਜੇ ਨੇ ਇਹ ਉੱਤਰ ਭੇਜਿਆ: ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ, ਨਮਸਕਾਰ।
18ਜੋ ਚਿੱਠੀ ਤੁਸੀਂ ਸਾਨੂੰ ਭੇਜੀ ਹੈ, ਉਹ ਮੇਰੀ ਹਾਜ਼ਰੀ ਵਿੱਚ ਪੜ੍ਹੀ ਅਤੇ ਅਨੁਵਾਦ ਕੀਤੀ ਗਈ ਹੈ।
19ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ।
20ਯੇਰੂਸ਼ਲੇਮ ਵਿੱਚ ਸ਼ਕਤੀਸ਼ਾਲੀ ਰਾਜੇ ਸਨ ਜੋ ਪੂਰੇ ਫ਼ਰਾਤ ਦੇ ਪਾਰ ਰਾਜ ਕਰਦੇ ਸਨ ਅਤੇ ਉਹਨਾਂ ਨੂੰ ਟੈਕਸ, ਨਜ਼ਰਾਨਾ ਅਤੇ ਫ਼ਰਜ਼ ਅਦਾ ਕੀਤੇ ਜਾਂਦੇ ਸਨ।