18ਤਾਂ ਤੁਸੀਂ ਅਤੇ ਤੁਹਾਡੇ ਸੰਗੀ ਇਸਰਾਏਲੀ ਆਪਣੇ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਬਾਕੀ ਦੇ ਚਾਂਦੀ ਅਤੇ ਸੋਨੇ ਨਾਲ ਜੋ ਕੁਝ ਚੰਗਾ ਲੱਗੇ ਉਹ ਕਰ ਸਕਦੇ ਹੋ।
19ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਉਹ ਸਾਰੀਆਂ ਵਸਤਾਂ ਜੋ ਤੁਹਾਡੇ ਪਰਮੇਸ਼ਵਰ ਦੇ ਭਵਨ ਵਿੱਚ ਉਪਾਸਨਾ ਲਈ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਪਰਮੇਸ਼ਵਰ ਦੇ ਸਨਮੁਖ ਸੌਂਪ ਦਿਓ।
20ਅਤੇ ਤੁਹਾਡੇ ਪਰਮੇਸ਼ਵਰ ਦੇ ਭਵਨ ਲਈ ਜੋ ਕੁਝ ਵੀ ਚਾਹੀਦਾ ਹੈ, ਤੁਸੀਂ ਸ਼ਾਹੀ ਖ਼ਜ਼ਾਨੇ ਵਿੱਚੋਂ ਪੂਰਾ ਕਰੋ।
21ਹੁਣ ਮੈਂ, ਰਾਜਾ ਅਰਤਹਸ਼ਸ਼ਤਾ ਪਾਰ-ਫਰਾਤ ਦੇ ਸਾਰੇ ਖਜ਼ਾਨਚੀਆਂ ਨੂੰ ਇਹ ਹੁਕਮ ਦਿੰਦਾ ਹਾਂ ਕਿ ਜੋ ਕੁਝ ਅਜ਼ਰਾ ਜਾਜਕ ਸਵਰਗੀ ਪਰਮੇਸ਼ਵਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ।
22ਚਾਂਦੀ ਡੇਢ ਸੌ ਮਣ ਤੱਕ, ਕਣਕ ਸਾਢੇ ਸੱਤ ਸੌ ਮਣ ਤੱਕ, ਦਾਖ਼ਰਸ ਅਤੇ ਤੇਲ ਪੰਝੱਤਰ ਮਣ ਤੱਕ ਅਤੇ ਲੂਣ ਜਿੰਨੀ ਲੋੜ ਹੋਵੇ, ਦਿੱਤਾ ਜਾਵੇ।