ਏਜ਼ਰਾ 7

ਹੁਣ ਮੈਂ, ਰਾਜਾ ਅਰਤਹਸ਼ਸ਼ਤਾ ਪਾਰ-ਫਰਾਤ ਦੇ ਸਾਰੇ ਖਜ਼ਾਨਚੀਆਂ ਨੂੰ ਇਹ ਹੁਕਮ ਦਿੰਦਾ ਹਾਂ ਕਿ ਜੋ ਕੁਝ ਅਜ਼ਰਾ ਜਾਜਕ ਸਵਰਗੀ ਪਰਮੇਸ਼ਵਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ।

Ezra 7:21 (UKJV) And I, even I Artaxerxes the king, do make a decree to all the treasurers which are beyond the river, that whatsoever Ezra the priest, the scribe of the law of the God of heaven, shall require of you, it be done speedily,

19ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਉਹ ਸਾਰੀਆਂ ਵਸਤਾਂ ਜੋ ਤੁਹਾਡੇ ਪਰਮੇਸ਼ਵਰ ਦੇ ਭਵਨ ਵਿੱਚ ਉਪਾਸਨਾ ਲਈ ਸੌਂਪੀਆਂ ਗਈਆਂ ਹਨ, ਉਨ੍ਹਾਂ ਨੂੰ ਪਰਮੇਸ਼ਵਰ ਦੇ ਸਨਮੁਖ ਸੌਂਪ ਦਿਓ।

20ਅਤੇ ਤੁਹਾਡੇ ਪਰਮੇਸ਼ਵਰ ਦੇ ਭਵਨ ਲਈ ਜੋ ਕੁਝ ਵੀ ਚਾਹੀਦਾ ਹੈ, ਤੁਸੀਂ ਸ਼ਾਹੀ ਖ਼ਜ਼ਾਨੇ ਵਿੱਚੋਂ ਪੂਰਾ ਕਰੋ।

21ਹੁਣ ਮੈਂ, ਰਾਜਾ ਅਰਤਹਸ਼ਸ਼ਤਾ ਪਾਰ-ਫਰਾਤ ਦੇ ਸਾਰੇ ਖਜ਼ਾਨਚੀਆਂ ਨੂੰ ਇਹ ਹੁਕਮ ਦਿੰਦਾ ਹਾਂ ਕਿ ਜੋ ਕੁਝ ਅਜ਼ਰਾ ਜਾਜਕ ਸਵਰਗੀ ਪਰਮੇਸ਼ਵਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ।

22ਚਾਂਦੀ ਡੇਢ ਸੌ ਮਣ ਤੱਕ, ਕਣਕ ਸਾਢੇ ਸੱਤ ਸੌ ਮਣ ਤੱਕ, ਦਾਖ਼ਰਸ ਅਤੇ ਤੇਲ ਪੰਝੱਤਰ ਮਣ ਤੱਕ ਅਤੇ ਲੂਣ ਜਿੰਨੀ ਲੋੜ ਹੋਵੇ, ਦਿੱਤਾ ਜਾਵੇ।

23ਜੋ ਕੁਝ ਸਵਰਗ ਦੇ ਪਰਮੇਸ਼ਵਰ ਨੇ ਠਹਿਰਾਇਆ ਹੈ, ਉਹ ਅਕਾਸ਼ ਦੇ ਪਰਮੇਸ਼ਵਰ ਦੇ ਭਵਨ ਲਈ ਮਿਹਨਤ ਨਾਲ ਕੀਤਾ ਜਾਵੇ। ਉਸ ਦਾ ਕ੍ਰੋਧ ਰਾਜੇ ਅਤੇ ਉਸ ਦੇ ਪੁੱਤਰਾਂ ਦੇ ਰਾਜ ਉੱਤੇ ਕਿਉਂ ਆਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.