20ਇਹ ਸੇਈਰ ਹੋਰੀ ਦੇ ਪੁੱਤਰ ਸਨ ਜੋ ਉਸ ਇਲਾਕੇ ਵਿੱਚ ਰਹਿੰਦੇ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,
21ਦੀਸ਼ੋਨ, ਏਜ਼ਰ ਅਤੇ ਦੀਸ਼ਾਨ। ਅਦੋਮ ਵਿੱਚ ਸੇਈਰ ਦੇ ਇਹ ਪੁੱਤਰ ਹੋਰੀਆਂ ਦੇ ਸਰਦਾਰ ਸਨ।
22ਲੋਤਾਨ ਦੇ ਪੁੱਤਰ: ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।
23ਸ਼ੋਬਾਲ ਦੇ ਪੁੱਤਰ: ਅਲਵਾਨ, ਮਨਹਥ, ਏਬਾਲ, ਸ਼ਫੋ ਅਤੇ ਓਨਾਮ।
24ਸਿਬਓਨ ਦੇ ਪੁੱਤਰ: ਅਯਾਹ ਅਤੇ ਅਨਾਹ। (ਇਹ ਉਹੀ ਅਨਾਹ ਹੈ ਜਿਸ ਨੇ ਮਾਰੂਥਲ ਵਿੱਚ ਗਰਮ ਪਾਣੀ ਦਾ ਚਸ਼ਮਾ ਲੱਭਿਆ ਜਦੋਂ ਉਹ ਆਪਣੇ ਪਿਤਾ ਸਿਬਓਨ ਦੇ ਗਧੇ ਚਰਾ ਰਿਹਾ ਸੀ।)