2ਇਸਰਾਏਲ ਮੈਨੂੰ ਪੁਕਾਰਦਾ ਹੈ, ‘ਹੇ ਸਾਡੇ ਪਰਮੇਸ਼ਵਰ, ਅਸੀਂ ਤੈਨੂੰ ਮੰਨਦੇ ਹਾਂ!’
3ਪਰ ਇਸਰਾਏਲ ਨੇ ਚੰਗੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਦੁਸ਼ਮਣ ਉਸਦਾ ਪਿੱਛਾ ਕਰੇਗਾ।
4ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ। ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ। ਉਹ ਆਪਣੇ ਚਾਂਦੀ ਅਤੇ ਸੋਨੇ ਨਾਲ ਆਪਣੀ ਤਬਾਹੀ ਲਈ ਮੂਰਤੀਆਂ ਬਣਾਉਂਦੇ ਹਨ।
5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?
6ਉਹ ਇਸਰਾਏਲ ਤੋਂ ਹਨ! ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ; ਇਹ ਪਰਮੇਸ਼ਵਰ ਨਹੀਂ ਹੈ। ਉਹ ਸਾਮਰਿਯਾ ਦਾ ਵੱਛਾ ਉਹ ਟੁਕੜੇ-ਟੁਕੜੇ ਹੋ ਜਾਵੇਗਾ।