ਹੋਸ਼ੇਆ 8

ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?

Hosea 8:5 (UKJV) Your calf, O Samaria, has cast you off; mine anger is kindled against them: how long will it be before they attain to innocence?

3ਪਰ ਇਸਰਾਏਲ ਨੇ ਚੰਗੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਦੁਸ਼ਮਣ ਉਸਦਾ ਪਿੱਛਾ ਕਰੇਗਾ।

4ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ। ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ। ਉਹ ਆਪਣੇ ਚਾਂਦੀ ਅਤੇ ਸੋਨੇ ਨਾਲ ਆਪਣੀ ਤਬਾਹੀ ਲਈ ਮੂਰਤੀਆਂ ਬਣਾਉਂਦੇ ਹਨ।

5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?

6ਉਹ ਇਸਰਾਏਲ ਤੋਂ ਹਨ! ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ; ਇਹ ਪਰਮੇਸ਼ਵਰ ਨਹੀਂ ਹੈ। ਉਹ ਸਾਮਰਿਯਾ ਦਾ ਵੱਛਾ ਉਹ ਟੁਕੜੇ-ਟੁਕੜੇ ਹੋ ਜਾਵੇਗਾ।

7“ਉਹ ਹਵਾ ਬੀਜਦੇ ਹਨ ਅਤੇ ਵਾਵਰੋਲਾ ਵੱਢਦੇ ਹਨ। ਡੰਡੀ ਦਾ ਕੋਈ ਸਿਰ ਨਹੀਂ ਹੁੰਦਾ; ਇਹ ਕੋਈ ਆਟਾ ਪੈਦਾ ਨਹੀਂ ਕਰੇਗਾ। ਜੇ ਇਹ ਅਨਾਜ ਪੈਦਾ ਕਰਦਾ, ਪਰਦੇਸੀ ਇਸ ਨੂੰ ਨਿਗਲ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.