5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?
6ਉਹ ਇਸਰਾਏਲ ਤੋਂ ਹਨ! ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ; ਇਹ ਪਰਮੇਸ਼ਵਰ ਨਹੀਂ ਹੈ। ਉਹ ਸਾਮਰਿਯਾ ਦਾ ਵੱਛਾ ਉਹ ਟੁਕੜੇ-ਟੁਕੜੇ ਹੋ ਜਾਵੇਗਾ।
7“ਉਹ ਹਵਾ ਬੀਜਦੇ ਹਨ ਅਤੇ ਵਾਵਰੋਲਾ ਵੱਢਦੇ ਹਨ। ਡੰਡੀ ਦਾ ਕੋਈ ਸਿਰ ਨਹੀਂ ਹੁੰਦਾ; ਇਹ ਕੋਈ ਆਟਾ ਪੈਦਾ ਨਹੀਂ ਕਰੇਗਾ। ਜੇ ਇਹ ਅਨਾਜ ਪੈਦਾ ਕਰਦਾ, ਪਰਦੇਸੀ ਇਸ ਨੂੰ ਨਿਗਲ ਜਾਣਗੇ।
8ਇਸਰਾਏਲ ਨਿਗਲ ਗਿਆ ਹੈ; ਹੁਣ ਉਹ ਕੌਮਾਂ ਵਿੱਚ ਹੈ ਅਜਿਹਾ ਕੁਝ ਜੋ ਕੋਈ ਨਹੀਂ ਚਾਹੁੰਦਾ।
9ਕਿਉਂ ਜੋ ਉਹ ਅੱਸ਼ੂਰ ਉੱਤੇ ਚੜ੍ਹ ਗਏ ਹਨ ਇੱਕ ਜੰਗਲੀ ਖੋਤੇ ਵਾਂਗੂੰ ਜੋ ਇਕੱਲਾ ਭਟਕਦਾ ਹੈ। ਇਫ਼ਰਾਈਮ ਨੇ ਆਪਣੇ ਆਪ ਨੂੰ ਪ੍ਰੇਮੀਆਂ ਦੇ ਹੱਥ ਵੇਚ ਦਿੱਤਾ ਹੈ।