31ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
32ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ; ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯੇਰੂਸ਼ਲੇਮ ਦੇ ਪਹਾੜੀ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ।
33ਵੇਖੋ, ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ, ਵੱਡੀ ਸ਼ਕਤੀ ਨਾਲ ਟਹਿਣੀਆਂ ਨੂੰ ਤੋੜ ਦੇਵੇਗਾ। ਉੱਚੇ ਰੁੱਖ ਵੱਢੇ ਜਾਣਗੇ, ਉੱਚੇ ਰੁੱਖ ਨੀਵੇਂ ਕੀਤੇ ਜਾਣਗੇ।
34ਉਹ ਜੰਗਲ ਦੀਆਂ ਝਾੜੀਆਂ ਨੂੰ ਕੁਹਾੜੀ ਨਾਲ ਵੱਢ ਸੁੱਟੇਗਾ। ਲਬਾਨੋਨ ਸ਼ਕਤੀਮਾਨ ਦੇ ਅੱਗੇ ਡਿੱਗ ਜਾਵੇਗਾ।