29ਉਹ ਘਾਟੀ ਦੇ ਪਾਰ ਲੰਘ ਗਏ, ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।
30ਹੇ ਗਲੀਮ ਦੀ ਧੀਏ, ਉੱਚੀ ਦੇ ਕੇ ਪੁਕਾਰ! ਹੇ ਲੈਸ਼ਾਹ, ਸੁਣ! ਹੇ ਅਨਾਥੋਥ, ਧਿਆਨ ਦੇ!
31ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
32ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ; ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯੇਰੂਸ਼ਲੇਮ ਦੇ ਪਹਾੜੀ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ।
33ਵੇਖੋ, ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ, ਵੱਡੀ ਸ਼ਕਤੀ ਨਾਲ ਟਹਿਣੀਆਂ ਨੂੰ ਤੋੜ ਦੇਵੇਗਾ। ਉੱਚੇ ਰੁੱਖ ਵੱਢੇ ਜਾਣਗੇ, ਉੱਚੇ ਰੁੱਖ ਨੀਵੇਂ ਕੀਤੇ ਜਾਣਗੇ।