1ਯੱਸੀ ਦੇ ਟੁੰਡ ਵਿੱਚੋਂ ਇੱਕ ਟਹਿਣੀ ਫੁੱਟ ਨਿੱਕਲੇਗੀ; ਉਸ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿਕਲ ਕੇ ਫਲ ਦੇਵੇਗੀ।
2ਯਾਹਵੇਹ ਦਾ ਆਤਮਾ ਉਸ ਉੱਤੇ ਟਿਕਿਆਂ ਰਹੇਗਾ, ਬੁੱਧ ਅਤੇ ਸਮਝ ਦਾ ਆਤਮਾ, ਸਲਾਹ ਅਤੇ ਸ਼ਕਤੀ ਦਾ ਆਤਮਾ, ਯਾਹਵੇਹ ਦੇ ਗਿਆਨ ਅਤੇ ਡਰ ਦਾ ਆਤਮਾ।
3ਅਤੇ ਉਹ ਯਾਹਵੇਹ ਦੇ ਡਰ ਵਿੱਚ ਪ੍ਰਸੰਨ ਹੋਵੇਗਾ। ਉਹ ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖਦਾ ਹੈ ਉਸ ਨਾਲ ਨਿਆਂ ਨਹੀਂ ਕਰੇਗਾ, ਜਾਂ ਆਪਣੇ ਕੰਨਾਂ ਨਾਲ ਸੁਣਨ ਨਾਲ ਫੈਸਲਾ ਨਹੀਂ ਕਰੇਗਾ;
4ਪਰ ਉਹ ਧਰਮ ਨਾਲ ਲੋੜਵੰਦਾਂ ਦਾ ਨਿਆਂ ਕਰੇਗਾ, ਨਿਆਂ ਨਾਲ ਧਰਤੀ ਦੇ ਗਰੀਬਾਂ ਦਾ ਨਿਆਂ ਕਰੇਗਾ। ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ। ਉਹ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟ ਨੂੰ ਜਾਨੋਂ ਮਾਰ ਦੇਵੇਗਾ।