ਯਸ਼ਾਯਾਹ 14

ਯਾਹਵੇਹ ਨੇ ਦੁਸ਼ਟਾਂ ਦੀ ਲਾਠੀ, ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,

Isaiah 14:5 (UKJV) The LORD has broken the staff of the wicked, and the sceptre of the rulers.

3ਜਿਸ ਦਿਨ ਯਾਹਵੇਹ ਤੁਹਾਨੂੰ ਤੁਹਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਅਤੇ ਤੁਹਾਡੇ ਕੋਲੋ ਕਰਵਾਈ ਗਈ ਕਠੋਰ ਮਿਹਨਤ ਤੋਂ ਛੁਟਕਾਰਾ ਦੇਵੇਗਾ,

4ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ: ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ! ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!

5ਯਾਹਵੇਹ ਨੇ ਦੁਸ਼ਟਾਂ ਦੀ ਲਾਠੀ, ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,

6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

7ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ; ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.